ਸ਼ਹਿਣਾ: ਬਲਵੰਤ ਗਾਰਗੀ ਯਾਦਗਾਰੀ ਟਰੱਸਟ ਵੱਲੋਂ ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਦੇ ਵਿਹੜਿਆ ’ਚ ਅਜਮੇਰ ਔਲਖ ਦਾ ਲਿਖਿਆ ਨਾਟਕ ‘ਅਵੇਸਲੇ ਯੋਧੇ ਦੀ ਮਲਕਾ’ ਖੇਡਿਆ ਗਿਆ। ਇਹ ਨਾਟਕ ਅਲਮਸਤ ਥੀਏਟਰ ਗਰੁੱਪ ਪਟਿਆਲਾ ਦੀ ਟੀਮ ਵੱਲੋਂ ਖੇਡਿਆ ਗਿਆ। ਇਸ ਮੌਕੇ ਟਰੱਸਟ ਦੀ ਚੇਅਰਪਰਸਨ ਬਲਵਿੰਦਰ ਕੌਰ ਅਤੇ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਨਾਟਕ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਨਸ਼ੇ ਬਰਬਾਦੀ ਦਾ ਕਾਰਨ ਬਣਦੇ ਹਨ ਅਤੇ ਨਸ਼ਾ ਕਰਨ ਵਾਲੇ ਕਿਸ ਤਰ੍ਹਾਂ ਆਪਣੇ ਬੱਚੇ ਵੇਚ ਦਿੰਦੇ ਹਨ। ਇਸ ਮੌਕੇ ਮਲਕੀਤ ਸਿੰਘ, ਸੁਖਪਾਲ ਸਿੰਘ, ਅਸ਼ਵਨੀ ਕੁਮਾਰ, ਬਿਮਲ ਕੁਮਾਰ, ਹਰਭਜਨ ਸਿੰਘ ਤੇ ਕਰਮਜੀਤ ਕੌਰ ਆਦਿ ਹਾਜ਼ਰ ਸਨ। ਨਾਟਕ ਦੀ ਸਮਾਪਤ ’ਤੇ ਟਰੱਸਟ ਆਗੂਆਂ ਨੇ ਨਾਟਕ ਖੇਡਣ ਵਾਲੀ ਟੀਮ ਦਾ ਸਨਮਾਨ ਵੀ ਕੀਤਾ। -ਪੱਤਰ ਪ੍ਰੇਰਕ