ਮਨੋਜ ਸ਼ਰਮਾ
ਬਠਿੰਡਾ, 23 ਜੁਲਾਈ
ਪੰਜਾਬ ਸਰਕਾਰ ਵੱਲੋਂ ਬਠਿੰਡਾ ਮਾਰਕੀਟ ਕਮੇਟੀ ਦਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨੀ ਦਾ ਤਾਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਜ਼ਦੀਕ ਮੋਹਨ ਲਾਲ ਝੁੰਬਾ ਸਿਰ ਸਜਿਆ ਹੈ। ਜਦੋਂ ਕਿ ਵਾਇਸ ਚੇਅਰਮੈਨ ਅਸ਼ੋਕ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ ਜ਼ਿਕਰਯੋਗ ਹੈ 29 ਪਿੰਡਾਂ ਵਾਲੀ ਇਹ ਮਾਰਕੀਟ ਕਮੇਟੀ ਦੀ ਚੇਅਰਮੈਨੀ ਲਈ ਜ਼ਿਲ੍ਹੇ ਦੇ ਕਈ ਹੋਰ ਕੱਦਵਾਰ ਕਾਂਗਰਸੀ ਆਗੂ ਦੌੜ ਵਿਚ ਸਨ ਪਰ ਝੁੰਬਾ ਇਸ ਮੁਕਾਬਲੇ ਵਿਚ ਬਾਜ਼ੀ ਮਾਰ ਗਏ। ਮੋਹਨ ਲਾਲ ਝੁੰਬਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਜਿੰਨਾ ਨੇ ਕਾਂਗਰਸ ਪਾਰਟੀ ਲਈ ਕਾਫ਼ੀ ਕੰਮ ਕੀਤਾ। ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਅੱਜ ਮਾਰਕੀਟ ਕਮੇਟੀ ਦੇ ਮੈਂਬਰ ਚੇਅਰਮੈਨ ਅਤੇ ਵਾਈਸ ਚੇਅਰਮੈਨ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੁਲਾਬਗੜ੍ਹ, ਮੇਜਰ ਸਿੰਘ ਭਾਗੂ,ਦਲਜੀਤ ਸਿੰਘ ਬਹਿਮਣ ਦੀਵਾਨਾ, ਕੁਲਦੀਪ ਸਿੰਘ ਤਿਓਣਾ, ਜਗਤਾਰ ਸਿੰਘ ਮਾਡਲ ਟਾਊਨ ਬਠਿੰਡਾ, ਧਰਮ ਸਿੰਘ ਕੋਠੇ ਅਮਰਪੁਰਾ, ਹਰਿੰਦਰ ਸਿੰਘ ਬੀੜ ਬਸਤੀ, ਮੇਜਰ ਸਿੰਘ ਕਟਾਰ ਸਿੰਘ ਵਾਲਾ, ਕਰਮਜੀਤ ਕੌਰ ਪਤਨੀ ਜਸਵੰਤ ਸਿੰਘ ਗਹਿਰੀ ਦੇਵੀ ਨਗਰ, ਰਾਜਿੰਦਰ ਕੁਮਾਰ ਆੜ੍ਹਤੀਆਂ ਦਾਣਾ ਮੰਡੀ, ਰਮੇਸ਼ ਕੁਮਾਰ ਹਾਜੀ ਰਤਨ ਬਠਿੰਡਾ, ਮਨੋਜ ਕੁਮਾਰ ਸਬਜ਼ੀ ਆੜ੍ਹਤੀਆ, ਓਮ ਪ੍ਰਕਾਸ਼ ਕਟਾਰੀਆ ਲਾਲ ਸਿੰਘ ਨਗਰ, ਚਰਨਜੀਤ ਸਿੰਘ ਸਹਿਕਾਰੀ ਸਭਾ ਮੈਂਬਰ ਸਬਜ਼ੀ ਮੰਡੀ ਅਤੇ ਸਰਕਾਰੀ ਨੁਮਾਇੰਦੇ ਬੀਡੀਪੀਓ ਸਮੇਤ 17 ਮੈਂਬਰ ਟੀਮ ਬਣਾਈ ਜੋ ਮਾਰਕੀਟ ਕਮੇਟੀ ਬਠਿੰਡਾ ਦਾ ਕੰਮ ਦੇਖੇਗੀ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਕਰੀਬ ਚਾਰ ਸਾਲ ਤੋਂ ਖਾਲੀ ਮੁਕਤਸਰ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਹੁਣ ਪੰਜਾਬ ਸਰਕਾਰ ਵੱਲੋਂ ਉਸ ਵੇਲੇ ਭਰਿਆ ਗਿਆ ਜਦੋਂ ਸਰਕਾਰ ਦਾ ਮਸਾਂ ਡੇਢ ਕੁ ਸਾਲ ਦਾ ਕਾਰਜਕਾਲ ਰਹਿ ਗਿਆ ਹੈ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਨਵਾਂ ਚੇਅਰਮੈਨ ਆਉਣ ਵਾਲੇ ਸਮੇਂ ’ਚ ਕਿੰਨੀਆਂ ਕੁ ਸਹੂਲਤਾਂ ਦੇ ਸਕਦਾ ਹੈ। ਮੁਕਤਸਰ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਕਰਨਬੀਰ ਸਿੰਘ ਬਰਾੜ ਸਰਾਏਨਾਗਾ ਦੀ ਨਾਮਜ਼ਦਗੀ ਹੋਈ ਹੈ। ਵਧੀਕ ਮੁੱਖ ਸਕੱਤਰ ਵਿਕਾਸ ਪੰਜਾਬ ਅਨਿਰੁੱਧ ਤਿਵਾਰੀ ਵੱਲੋਂ ਜਾਰੀ ਸੂਚਨਾ ਅਨੁਸਾਰ ਚੇਅਰਮੈਨ ਕਰਨਬੀਰ ਸਿੰਘ ਬਰਾੜ ਦੇ ਨਾਲ ਵਾਇਸ ਚੇਅਰਮੈਨ ਵਜੋਂ ਜਗਤਪਾਲ ਸਿੰਘ ਚੱਕ ਸ਼ੇਰੇਵਾਲਾ ਦੀ ਨਿਯੁਕਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇੱਕ ਚੌਂਦਾ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿੱਚ ਇਕਬਾਲ ਸਿੰਘ, ਹਰਚਰਨ ਸਿੰਘ, ਸ਼ੇਰਬਾਜ ਸਿੰਘ ਬਰਾੜ, ਸਿਮਰਜੀਤ ਸਿੰਘ ਬਰਾੜ, ਨਿਰਮਲ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ, ਹਰਬੰਸ ਸਿੰਘ, ਰਾਜ ਕੁਮਾਰ, ਪਰਮਿੰਦਰ ਸਿੰਘ, ਦਿਨੇਸ਼ ਕੁਮਾਰ, ਕ੍ਰਿਸ਼ਨ ਲਾਲ ਅਤੇ ਦਲਬੀਰ ਸਿੰਘ ਸ਼ਾਮਲ ਕੀਤੇ ਗਏ ਹਨ ਪਰ ਅਜੇ ਤੱਕ ਕਿਸੇ ਵੀ ਅਹੁਦੇਦਾਰ ਨੇ ਆਪਣੇ ਅਹੁਦੇ ਦੀ ਸਹੁੰ ਨਹੀਂ ਚੁੱਕੀ। ਮਾਰਕੀਟ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ ਖਾਰਾ ਨੇ ਦੱਸਿਆ ਕਿ ਅਹੁਦੇਦਾਰਾਂ ਦੀਆਂ ਨਾਮਜ਼ਦਗੀਆਂ ਸਬੰਧੀ ਉਨ੍ਹਾਂ ਪਾਸ ਸੂਚਨਾ ਦੋ ਦਿਨ ਪਹਿਲਾਂ ਹੀ ਪੁੱਜੀ ਹੈ ਜਿਸ ਸਬੰਧੀ ਉਨ੍ਹਾਂ ਚੇਅਰਮੈਨ ਕਰਨਬੀਰ ਸਿੰਘ ਬਰਾੜ ਨਾਲ ਸੰਪਰਕ ਕੀਤਾ ਸੀ ਉਮੀਦ ਹੈ ਕਿ ਅਗਲੇ ਹਫਤੇ ਸਾਰੇ ਅਹੁਦੇਦਾਰ ਸਹੁੰ ਚੁੱਕ ਲੈਣਗੇ ਅਤੇ ਜਿਸ ਅਹੁਦੇਦਾਰ ਦੀ ਮੌਤ ਹੋਈ ਹੈ ਉਸ ਦੀ ਜਗ੍ਹਾ ਨਵੇਂ ਅਹੁਦੇਦਾਰ ਦੀ ਚੋਣ ਹੋ ਜਾਵੇਗੀ।