ਪੱਤਰ ਪ੍ਰੇਰਕ
ਸ਼ਹਿਣਾ, 20 ਅਕਤੂਬਰ
ਭਗਵਾਨ ਵਾਲਮੀਕਿ ਮੰਦਰ ਕਲੱਬ ਦੀ ਪ੍ਰਬੰਧਕ ਕਮੇਟੀ ਸ਼ਹਿਣਾ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਇਕੱਤਰਤਾ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸੁਖਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਰੰਘਰੇਟਾ ਦਲ, ਪਰਮਜੀਤ ਕੌਰ ਰਾਣੀ ਪੰਚ, ਲਾਭਪ੍ਰੀਤ ਕੌਰ ਪੰਚ, ਗੁਰਸੇਵਕ ਸਿੰਘ ਸਹੋਤਾ ਪ੍ਰਧਾਨ, ਗੋਰਾਂ ਸਿੰਘ ਆਦਿ ਨੇ ਸ਼ਿਰਕਤ ਕੀਤੀ, ਉਨ੍ਹਾਂ ਸਾਰੇ ਹੀ ਭਗਵਾਨ ਵਾਲਮੀਕਿ ਜੀ ਕਲੱਬ ਸਹਿਣਾ ਦੇ ਮੈਂਬਰਾਂ ਨਾਲ ਰਾਇ ਮਸ਼ਵਰਾ ਕਰਕੇ ਕਲੱਬ ਦੇ ਅਹੁਦੇਦਾਰਾਂ ਦੀ ਨਵੀ ਚੋਣ ਕੀਤੀ ਗਈ। ਜਿਸ ਵਿੱਚ ਪ੍ਰੇਮ ਸਿੰਘ ਪ੍ਰਧਾਨ, ਗੁਰਦਾਸ ਸਿੰਘ ਖਜਾਨਚੀ, ਤਰਸੇਮ ਸਿੰਘ ਸੈਕਟਰੀ ਸਰਬਸੰਮਤੀ ਨਾਲ ਚੁਣ ਕੇ ਨੂੰ ਸਿਰੋਪਾਓ ਭੇਂਟ ਕੀਤੀ ਗਈ। ਇਸ ਮੌਕੇ ਗੁਰਮੁੱਖ ਸਿੰਘ, ਮੇਲਾਂ ਸਿੰਘ, ਕਰਨੈਲ ਸਿੰਘ ਫੋਜੀ, ਨਛੱਤਰ ਸਿੰਘ, ਸੰਤੋਖ ਸਿੰਘ,ਨੀਲਾ ਸਿੰਘ, ਭੋਲ਼ਾ ਸਿੰਘ ਤੇ ਅਹੁਦੇਦਾਰ ਹਾਜ਼ਰ ਸਨ।