ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 18 ਜੂਨ
ਸਮਾਜ ਸੇਵੀ ਸੰਸਥਾ ਨਵੀਂ ਸੋਚ-ਨਵੀਂ ਜ਼ਿੰਦਗੀ ਵੱਲੋਂ ਇੱਥੇ ਮੁਕਤਸਰ ਰੋਡ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ ਹੈ। ਸੰਸਥਾ ਨੇ ਫਿਲਹਾਲ ਇਸ ਰੋਡ ’ਤੇ ਲੋਕਾਂ ਦੇ ਬੈਠਣ ਲਈ ਥਾਂ-ਥਾਂ ’ਤੇ ਬੈਂਚ ਰੱਖੇ ਹਨ। ਜਲਦੀ ਹੀ ਇਸ ਰੋਡ ’ਤੇ 100 ਤੋਂ ਵੱਧ ਟ੍ਰੀਗਾਰਡ ਰਖਵਾਏ ਜਾਣਗੇ। ਸੰਸਥਾ ਵੱਲੋਂ ਇਸ ਰੋਡ ’ਤੇ ਇਕ ਮਿੰਨੀ ਬੱਸ ਸਟਾਪ ਬਣਾਉਣ ਦੀ ਵਿਉਂਤਬੰਦੀ ਹੈ, ਕਿਉਂਕਿ ਸਰਕਾਰ ਵੱਲੋਂ ਰੋਡ ਕੋਈ ਬੱਸ ਸਟਾਪ ਨਹੀਂ। ਬੱਸਾਂ ’ਚ ਸਫ਼ਰ ਕਰਨ ਵਾਲੇ ਯਾਤਰੀ ਬੱਸਾਂ ਦੀ ਉਡੀਕ ਧੁੱਤ ਖੜ ਕੇ ਕਰਦੇ ਹਨ ਤੇ ਪ੍ਰੇਸ਼ਾਨ ਹੁੰਦੇ ਹਨ।
ਸੰਸਥਾ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦਿਆਂ ਇਹ ਉਪਰਾਲੇ ਕਰਨ ਦੀ ਪ੍ਰੋਗਰਾਮ ਉਲੀਕਿਆ ਹੈ। ਸੰਸਥਾ ਦੇ ਸੰਸਥਾਪਕ ਜੈ ਪ੍ਰਕਾਸ਼ ਸ਼ਰਮਾ, ਪ੍ਰਦੀਪ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਹਿਲਾਂ ਇੱਥੇ ਹਰੀਨੌਂ ਰੋਡ ’ਤੇ ਸ਼੍ਰੀਰਾਮ ਬਾਗ ਨੂੰ ਜਾਣ ਵਾਲੀ ਸੜਕ ਦੀ ਨੁਹਾਰ ਬਦਲ ਚੁੱਕੀ ਹੈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਸਮਾਜ ਸੇਵੀ ਅਜੈਪਾਲ ਸੰਧੂ ਦੇ ਸਹਿਯੋਗ ਨਾਲ ਸਮਾਜ ਸੇਵੀ ਬਿੱਟੂ ਛੱਲੀ ਤੋਂ ਪੂਰੇ ਮੁਹੱਲੇ ਅੰਦਰ ਫੌਗਿੰਗ ਕਰਵਾਈ ਗਈ ਹੈ। ਇਹ ਉਹ ਮੁਹੱਲਾ ਹੈ ਜਿਸ ਵਿਚ ਕੁੱਝ ਦਿਨ ਪਹਿਲਾਂ ਕਰੋਨਾ ਦੇ ਪਾਜ਼ੇਟਿਵ ਕੇਸ ਆਉਣ ਮਗਰੋਂ ਇਸ ਨੂੰ ਕੰਟੇਨਮੈਂਟ ਜ਼ੋਨ ਵਿੱਚ ਸ਼ਾਮਲ ਕਰਕੇ ਸੀਲ ਕਰ ਦਿੱਤਾ ਸੀ, ਜੋ ਹੁਣ ਬਫਰ ਜ਼ੋਨ ਵਿੱਚ ਸ਼ਾਮਲ ਕੀਤਾ ਗਿਆ ਹੈ। ਕੈਪਸ਼ਨ: ਸੰਸਥਾ ਵੱਲੋਂ ਰਖਵਾਏ ਬੈਂਚ।