ਜੋਗਿੰਦਰ ਸਿੰਘ ਮਾਨ/ਸੱਤ ਪ੍ਰਕਾਸ਼ ਸਿੰਗਲਾ
ਮਾਨਸਾ/ਬਰੇਟਾ 12 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕੁਰਕੀਆਂ ਨੂੰ ਬੰਨ੍ਹ ਲਾਉਣ ਵਾਲੇ ਜ਼ਮੀਨੀ ਘੋਲਾਂ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 14ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਚੱਕ ਅਲੀਸ਼ੇਰ ਵਿਚ ਮਨਾਈ ਗਈ।
ਬਰਸੀ ਸਮਾਗਮ ਦੌਰਾਨ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਦੱਸਿਆ ਕਿ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ 14 ਸਾਲ ਪਹਿਲਾਂ ਆਪਣੇ ਸਾਥੀਆਂ ਉਸ ਘਟਨਾ ਵਿੱਚ ਆੜ੍ਹਤੀਏ ਦੀ ਗੋਲੀ ਨਾਲ ਫੱਟੜ ਹੋਣ ਵਾਲੇ ਲਛਮਣ ਸਿੰਘ ਚੱਕ ਅਲੀਸ਼ੇਰ, ਤਰਸੇਮ ਸਿੰਘ ਚੱਕ ਅਲੀਸ਼ੇਰ ਨਾਲ ਪਿੰਡ ਬੀਰੋਕੇ ਖੁਰਦ ਦੇ ਛੋਟੇ ਕਿਸਾਨ ਭੋਲਾ ਸਿੰਘ ਦੀ ਕੁਰਕੀ ਰੋਕਣ ਗਏ ਸਨ, ਜਿਨ੍ਹਾਂਂ ਦਾ ਟਕਰਾਅ ਆੜਤੀਏ ਗੱਠਜੋੜ ਨਾਲ ਹੋਇਆ, ਜਿਸ ਵਿੱਚ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਆੜ੍ਹਤੀਆਂ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਅਤੇ ਦੂਜੇ ਸਾਥੀ ਫੱਟੜ ਹੋ ਗਏ। ਉਸ ਸਮੇਂ ਜਥੇਬੰਦੀ ਨੇ ਤਿੱਖਾ ਸੰਘਰਸ਼ ਲੜਕੇ ਆੜ੍ਹਤੀਆਂ ਨੂੰ ਸਲਾਖਾਂ ਪਿੱਛੇ ਧੱਕਿਆ ਅਤੇ ਉਸ ਸਮੇਂ ਤੋਂ ਹੀ ਸ਼ਹੀਦ ਦੀ ਬਰਸੀ ਜਥੇਬੰਦੀ ਜੋਸ਼ੋ-ਖਰੋਸ਼ ਨਾਲ ਮਨਾਉਦੀ ਆਉਂਦੀ ਹੈ।
ਇਸ ਮੌਕੇ ਇੰਦਰਪਾਲ ਸਿੰਘ, ਰਾਮ ਸਿੰਘ ਮਟੋਰਡਾ, ਸੂਬਾ ਆਗੂ ਬਲਵੀਰ ਕੌਰ, ਲਛਮਣ ਸਿੰਘ ਚੱਕ ਅਲੀਸ਼ੇਰ, ਬਲਦੇਵ ਸਿੰਘ ਭਾਈ ਰੂਪਾ, ਸਿਕੰਦਰ ਸਿੰਘ ਭੂਰੇ, ਮਹਿੰਦਰ ਸਿੰਘ ਭੈਣੀਬਾਘਾ, ਸਤਪਾਲ ਸਿੰਘ ਵਰੇ, ਇਕਬਾਲ ਸਿੰਘ ਮਾਨਸਾ, ਸੁਖਦੇਵ ਸਿੰਘ ਫ਼ਰੀਦਕੋਟ, ਧਰਮਿੰਦਰ ਸਿੰਘ ਕਪੂਰਥਲਾ, ਸਤਨਾਮ ਸਿੰਘ ਮਾਨ, ਗੁਰਮੇਲ ਸਿੰਘ ਢੱਕਡਬਾ, ਜਗਮੇਲ ਸਿੰਘ ਪਟਿਆਲਾ, ਭਾਗ ਸਿੰਘ ਮਰਖਾਈ, ਰਾਜ ਮਹਿੰਦਰ ਸਿੰਘ ਕੋਟਭਾਰਾ, ਦਰਸ਼ਨ ਸਿੰਘ ਔਲਖ ਨੇ ਵੀ ਸੰਬੋਧਨ ਕੀਤਾ।