ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੀ ਉਪ ਚੋਣ ਨੂੰ ਭਖਾਉਂਦਿਆਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਗਿੱਦੜਬਾਹਾ ਦੇ ਵਾਰਡ ਨੰਬਰ 12 ਅਤੇ 13 ਵਿੱਚ ਪਹੁੰਚ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਵੋਟਾਂ ਪਾਉਣ ਲਈ ਵੋਟਰਾਂ ਨੂੰ ਘਰ-ਘਰ ਜਾ ਕੇ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਆਗੂ ਹਰੀ ਸਿੰਘ, ਰਮੇਸ਼ ਕੁਮਾਰ ਫ਼ੌਜੀ ਐੱਮਸੀ, ਸਮਾਜ ਸੇਵੀ ਧਰਮ ਪਾਲ ਧੰਮੀ, ਨਰਿੰਦਰ ਕੁਮਾਰ ਬਿੰਟੂ, ਸੁਭਾਸ਼ ਕੁਮਾਰ ਬੁੱਕਲ, ਪਵਨ ਕੁਮਾਰ ਦੁੱਗਲ, ਵਿੱਕੀ ਥੋਰੀਆ ਸੁਖਮੰਦਰ ਸਿੰਘ ਤੋਂ ਇਲਾਵਾ ਨੌਜਵਾਨ, ਔਰਤਾਂ ਅਤੇ ਬੱਚੇ ਮੌਜੂਦ ਸਨ। – ਨਿੱਜੀ ਪੱਤਰ ਪ੍ਰੇਰਕ