ਜਸਵੀਰ ਸਿੰਘ ਭੁੱਲਰ
ਦੋਦਾ, 22 ਦਸੰਬਰ
ਪਿੰਡ ਸਮਾਘ ਵਿੱਚ ਪੁਲੀਸ ਪਾਰਟੀ ਵੱਲੋਂ ਦਿੱਲੀ ਕਿਸਾਨ ਧਰਨੇ ਵਿਚ ਗਏ ਅੰਮ੍ਰਿਤਧਾਰੀ ਕਿਸਾਨ ਦੇ ਘਰ ਛਾਪਾ ਮਾਰੇ ਜਾਣ ਤੋਂ ਖਫਾ ਪਿੰਡ ਵਾਸੀਆਂ ਨੇ ਸ਼ਰਾਬ ਦੇ ਠੇਕੇ ਅੱਗੇ ਧਰਨਾ ਦਿੱਤਾ ਕੁਲਵਿੰਦਰ ਸਿੰਘ, ਜੱਸੀ ਸਿੰਘ, ਅਮਨਦੀਪ ਸਿੰਘ, ਕ੍ਰਿਸ਼ਨ ਸਿੰਘ ਆਦਿ ਨੇ ਦੱਸਿਆ ਕਿ ਸ਼ਰਾਬ ਦੇ ਠੇਕੇਦਾਰ ਆਪ ਹੁਦਰੀਆਂ ’ਤੇ ਉਤੇ ਉਤਰੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਅੰਮ੍ਰਿਤਧਾਰੀ ਕਿਸਾਨ ਗੁਰਦਾਸ ਸਿੰਘ ਦੇ ਘਰ ਪੁਲੀਸ ਵੱਲੋਂ ਨਾਜਾਇਜ਼ ਛਾਪਾ ਮਾਰ ਕੇਤਲਾਸ਼ੀ ਲੈਦਿਆਂ ਉਸ ਦੇ ਪਰਿਵਾਰ ਨੂੰ ਜਲੀਲ ਕੀਤਾ ਗਿਆ। ਜਦੋਂਕਿ ਇਹ ਕਿਸਾਨ ਕਈ ਦਿਨਾਂ ਤੋਂ ਕਿਸਾਨ ਅੰਦੋਲਨ ਵਿੱਚ ਦਿੱਲੀ ਗਿਆ ਹੋਇਆ ਹੈ। ਦੂਜੇ ਪਾਸੇ ਜਦੋਂ ਠੇਕੇਦਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਇਸ ਛਾਪੇਮਾਰੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੋਟਭਾਈ ਪੁਲੀਸ ਨੇ ਛਾਪਾ ਮਾਰਿਆ ਹੋ ਸਕਦਾ ਹੈ, ਸਾਡੇ ਵੱਲੋਂ ਨਹੀਂ। ਪਰ ਉਥੋਂ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਵੱਲੋਂ ਫੋਨ ਕਰਕੇ ਸਾਨੂੰ ਧਮਕੀਆਂ ਦਿੱਤੀਆਂ ਂ ਹਨ ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਹੈ।
55 ਕਿਲੋ ਪੋਸਤ ਸਣੇ ਚਾਰ ਕਾਬੂ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ) ਪਿੰਡ ਵਾੜਾ ਭਾਈਕਾ ’ਚ ਪੁਲੀਸ ਨੇ ਇਕ ਸਵਿਫ਼ਟ ਕਾਰ ਵਿੱਚੋਂ 55 ਕਿਲੋ ਚੂਰਾ ਪੋਸਤ ਸਣੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਕੁਲਬੀਰ ਚੰਦ ਇੰਚਾਰਜ ਸੀਆਈਏ ਸਟਾਫ ਜੈਤੋ ਨੇ ਇਸ ਦੀ ਪੁਸ਼ਟੀ ਕੀਤਾ ਹੈ। ਸੀਆਈਏ ਸਟਾਫ ਦੇ ਸਹਾਇਕ ਪਰਮਿੰਦਰ ਸਿੰਘ, ਸਹਾਇਕ ਥਾਣੇਦਾਰ ਅਮਨਦੀਪ ਕੌਰ ਤੇ ਉਨ੍ਹਾਂ ਦੀ ਪੁਲੀਸ ਨੇ ਟੀਮ ਨੇ ਨਾਕਾਬੰਦੀ ਕਰਕੇ ਬਠਿੰਓਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਦੌਰਾਨ ਇਸ ਕਾਰ ਵਿਚੋਂ ਚੂਰਾ ਪੋਸਟ ਬਰਾਮਦ ਕਰਕੇ ਕਾਰ ਵਿਚ ਸਵਾਰ ਡੇਨੀਅਲ ਸਿੰਘ ਉਰਫ ਅਰਸ਼ ਵਾਸੀ ਢਿਲਵਾਂ ਕਲਾ, ਲਖਵੀਰ ਸਿੰਘ ਉਰਫ ਬਿੰਦਾ ਤੇ ਜਸਪ੍ਰੀਤ ਸਿੰਘ ਵਾਸੀ ਜੀਵਨ ਨਗਰ ਕੋਟਕਪੂਰਾ ਨੂੰ ਗ੍ਰਿਫ਼ਤਾਰ ਕਰ ਲਿਆ।