ਪੱਤਰ ਪ੍ਰੇਰਕ
ਮਾਨਸਾ, 28 ਸਤੰਬਰ
ਮਾਨਸਾ ਸ਼ਹਿਰ ਦੇ 33 ਫੁੱਟ ਰੋਡ ’ਤੇ ਵਾਰਡ ਨੰਬਰ 6 ਅਤੇ 7 ਦੇ ਨਿਵਾਸੀਆਂ ਨੇ ਸੀਵਰੇਜ ਓਵਰਫਲੋਅ ਹੋਣ ਅਤੇ ਸੀਵਰੇਜ ਦੇ ਅਧੂਰੇ ਪਏ ਕੰਮ ਨੂੰ ਟੈਂਡਰ ਮੁਤਾਬਕ ਮੁਕੰਮਲ ਕਰਵਾਉਣ ਲਈ ਧਰਨਾ ਲਾਇਆ। ਕੌਂਸਲਰ ਅਮਨਦੀਪ ਸਿੰਘ ਢੂੰਡਾ ਨੇ ਕਿਹਾ ਕਿ 33 ਫੁੱਟ ਰੋਡ ’ਤੇ ਸੀਵਰੇਜ ਦੀ ਪਾਇਪਾਂ ਦੀ ਸਫਾਈ ਅਤੇ ਨਿਕਾਸੀ ਦਾ ਉੱਚਿਤ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਟੈਂਡਰ ਦੇ ਮੁਤਾਬਕ ਅਧੂਰੇ ਪਏ ਸੀਵਰੇਜ ਦੇ ਕੰਮ ਨੂੰ ਚਲਾਇਆ ਜਾ ਰਿਹਾ ਹੈ। ਇਸ ਮੌਕੇ ਗੁਰਜੰਟ ਸਿੰਘ, ਬੁੱਧ ਰਾਮ, ਸੁਖਵਿੰਦਰ ਸਿੰਘ ਕਾਕਾ, ਛੋਟਾ ਰਾਮ, ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।