ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 22 ਸਤੰਬਰ
ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਸ਼ਹਿਣਾ ਅੱਗੇ ਪੰਚਾਇਤ ਸਕੱਤਰ ਯੂਨੀਅਨ ਨੇ 4 ਸਤੰਬਰ 2014 ਦੇ ਇੰਨਕਰੀਮੈਂਟ ਕੇਸ ਨਾ ਭੇਜਣ ਦੇ ਰੋਸ ਵਜੋਂ ਸੁਪਰਡੈਂਟ ਖ਼ਿਲਾਫ਼ ਧਰਨਾ ਲਾਇਆ। ਯੂਨੀਅਨ ਪ੍ਰਧਾਨ ਜਗਦੇਵ ਸਿੰਘ ਨੇ ਕਿਹਾ ਕਿ ਕੇਸ ਨਾ ਭੇਜੇ ਜਾਣ ਕਾਰਨ ਉਨ੍ਹਾਂ ਦੀਆਂ ਸਰਵਿਸ ਬੁੱਕਾਂ ਅਧੂਰੀਆਂ ਪਈਆਂ ਹਨ। ਪੰਚਾਇਤ ਸਕੱਤਰਾਂ ਨੇ ਆਪਣੀਆਂ ਮੰਗਾਂ ਸਬੰਧੀ ਕਈ ਵਾਰੀ ਬੀਡੀਪੀਓ ਸ਼ਹਿਣਾ ਨੂੰ ਵੀ ਜਾਣੂ ਕਰਵਾਇਆ, ਪਰ ਕੋਈ ਕਾਰਵਾਈ ਨਾ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਧਰਨੇ ਵਿੱਚ ਜਸਪਿੰਦਰ ਸਿੰਘ, ਗੁਰਦੀਪ ਸਿੰਘ ਤੇ ਸੁਖਪਾਲ ਸਿੰਘ ਆਦਿ ਹਾਜ਼ਰ ਸਨ।
ਸੁਪਰਡੈਂਟ ਨੇ ਪੰਚਾਇਤ ਸਕੱਤਰਾਂ ਵਿਰੁੱਧ ਧਰਨਾ ਲਾਇਆ
ਪੰਚਾਇਤ ਸਕੱਤਰਾਂ ਵੱਲੋਂ ਬੀਡੀਪੀਓ ਦਫ਼ਤਰ ‘ਚ ਇੰਨਕਰੀਮੈਂਟਾਂ ਨੂੰ ਲੈ ਕੇ ਸੁਪਰਡੈਂਟ ਖ਼ਿਲਾਫ਼ ਲਾਏ ਧਰਨੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਸੁਪਰਡੈਂਟ ਕਮਲਜੀਤ ਕੌਰ ਨੇ ਪੰਚਾਇਤ ਸਕੱਤਰਾਂ ਖ਼ਿਲਾਫ਼ ਧਰਨਾ ਲਾ ਦਿੱਤਾ। ਉਨ੍ਹਾਂ ਦੱਸਿਆ ਕਿ ਕੋਈ ਵੀ ਕੰਮ ਬਕਾਇਆ ਨਹੀਂ ਹੈ। ਬਿਨਾਂ ਕਾਰਨ ਹੀ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੂਠੇ ਅਤੇ ਬੇਬੁਨਿਆਦ ਦੋਸ਼ ਲਾਉਣ ਕਾਰਨ ਪੰਚਾਇਤ ਸਕੱਤਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸੁਪਰਡੈਂਟ ਨੇ ਕਿਹਾ ਕਿ ਉਨ੍ਹਾਂ ਨੂੰ ਧੱਕੇ ਨਾਲ ਬਦਨਾਮ ਕੀਤਾ ਜਾ ਰਿਹਾ ਹੈ। ਪੰਚਾਇਤ ਸਕੱਤਰਾਂ ਦੇ ਇੰਨਕਰੀਮੈਂਟ ਕੇਸ ਭੇਜੇ ਹੋਏ ਹਨ। 4-9-2014 ਦੇ ਸਿਰਫ ਦੋ ਹੀ ਕੇਸ ਰਹਿੰਦੇ ਹਨ।