ਜਸਵੰਤ ਜੱਸ/ਸ਼ਗਨ ਕਟਾਰੀਆ
ਫਰੀਦਕੋਟ/ਜੈਤੋ, 25 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਚੰਡੀਗੜ੍ਹ ਦਾ ਬਿਜਲੀ ਵਿਭਾਗ ਨਿੱਜੀ ਹੱਥਾਂ ’ਚ ਦੇਣ ਖ਼ਿਲਾਫ਼ ਅਤੇ ਇਸ ਦੇ ਵਿਰੋਧ ’ਚ ਸੰਘਰਸ਼ ਕਰ ਰਹੇ ਬਿਜਲੀ ਕਾਮਿਆਂ ਦੇ ਹੱਕ ’ਚ ਅੱਜ ਪਿੰਡ ਰੋੜੀਕਪੂਰਾ ਵਿੱਚ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਇਸ ਦੌਰਾਨ ਰੋੜੀਕਪੂਰਾ, ਰਾਮੂੰਵਾਲਾ, ਦਲ ਸਿੰਘ ਵਾਲਾ, ਰਣ ਸਿੰਘ ਵਾਲਾ, ਸੇਢਾ ਸਿੰਘ ਵਾਲਾ, ਨੰਗਲ, ਖਾਰਾ, ਕੋਟਕਪੂਰਾ, ਭੋਲੂਵਾਲਾ ਸਮੇਤ ਦਰਜਨਾਂ ਪਿੰਡਾਂ ਵਿੱਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ। ਲੋਕਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ (ਨੌਜਵਾਨ ਵਿੰਗ) ਦੇ ਪ੍ਰਧਾਨ ਗੁਰਲਾਲ ਸਿੰਘ ਰੋੜੀਕਪੂਰਾ ਤੇ ਜ਼ਿਲ੍ਹਾ ਸਕੱਤਰ ਨੱਥਾ ਸਿੰਘ ਨੇ ਕਿਹਾ ਕਿ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਅਤੇ ਕਾਰਪੋਰੇਟਾਂ ਦੇ ਹੱਕ ਵਿੱਚ ਤੁਲੀ ਮੋਦੀ ਸਰਕਾਰ ਦੇ ਹੁਕਮਾਂ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੀ 25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਸਿਰਫ 871 ਕਰੋੜ ਵਿੱਚ ਹੀ ਕਾਰਪੋਰੇਟਾਂ ਨੂੰ ਲੁਟਾ ਦਿੱਤੀ ਹੈ ਅਤੇ ਉਹ ਵੀ ਅਜਿਹੀ ਕੰਪਨੀ ਨੂੰ, ਜਿਸ ਦਾ ਸਿਰਫ ਇਸ ਖੇਤਰ ਦਾ ਦੋ ਸਾਲ ਦਾ ਤਜਰਬਾ ਹੈ। ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਭਾਕਿਯੂ ਏਕਤਾ ਉਗਰਾਹਾਂ ਵੱਲੋਂ ਨਿੱਜੀਕਰਨ ਦੇ ਸਾਮਰਾਜੀ ਹੱਲੇ ਵਿਰੁੱਧ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਧਨੌਲਾ, ਭੂਰੇ, ਅਤਰ ਸਿੰਘ ਵਾਲਾ, ਬਦਰਾ, ਅਸਪਾਲ ਕਲਾਂ, ਅਸਪਾਲ ਖੁਰਦ, ਬਡਬਰ, ਭੈਣੀ ਮਹਿਰਾਜ, ਫਤਿਹਗੜ੍ਹ ਛੰਨਾਂ ਤੇ ਹੋਰਨਾਂ ਪਿੰਡਾਂ ’ਚ ਅਰਥੀਆਂ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕੇਂਦਰ ਦੀਆਂ ਨੀਤੀਆਂ ਦੀ ਆਲੋਚਨਾ ਭੁੱਚੋ ਮੰਡੀ (ਭੁੱਚੋ ਮੰਡੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਪਿੰਡ ਚੱਕ ਫ਼ਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ, ਭੁੱਚੋ ਖੁਰਦ ਅਤੇ ਤੁੰਗਵਾਲੀ ਵਿੱਚ ਬਿਜਲੀ ਵਿਭਾਗ ਦਾ ਨਿੱਜੀਕਰਨ ਕੀਤੇ ਜਾਣ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ, ਨਥਾਣਾ, ਝੁਨੀਰ, ਮਹਿਲ ਕਲਾਂ, ਰੂੜੇਕੇ ਕਲਾਂ ਵਿਚ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ।