ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਮਈ
ਮਿੱਡ-ਡੇਅ ਮੀਲ ਯੂਨੀਅਨ ਪੰਜਾਬ ਡੈਮੋਕ੍ਰੈਟਿਕ ਬੈਠਕ ਵਿੱਚ ਸ਼ਾਮਲ ਪੰਜਾਬ ਪ੍ਰਧਾਨ ਲਖਵਿੰਦਰ ਕੌਰ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਰੁਪਿੰਦਰ ਕੌਰ ਅਤੇ ਜ਼ਿਲ੍ਹਾ ਮੁਕਤਸਰ ਦੀ ਪ੍ਰਧਾਨ ਰਮਨਜੀਤ ਕੌਰ ਨੇ ਦੱਸਿਆ ਕਿ ਵਿਭਾਗ ਅਨੁਸਾਰ ਮਿੱਡ-ਡੇਅ ਮੀਲ ਵਰਕਰਾਂ ਨੂੰ ਕੁੱਕ ਵਜੋਂ ਕੰਮ ਦਿੱਤਾ ਗਿਆ ਹੈ ਪਰ ਵਿਭਾਗ ਨੇ ਬੱਚਿਆਂ ਦੀ ਹਾਜ਼ਰੀ ਨਾ ਹੋਣ ਕਾਰਨ ਪੱਤਰ ਜਾਰੀ ਕਰਕੇ ਇਨ੍ਹਾਂ ਤੋਂ ਵਿੱਤ ਅਨੁਸਾਰ ਦੂਸਰੇ ਕੰਮ ਲੈਣ ਲਈ ਕਿਹਾ ਗਿਆ ਹੈ। ਇਸ ਪੱਤਰ ਨੂੰ ਬਹਾਨਾ ਬਣਾ ਕੇ ਕੁਝ ਸਕੂਲ ਮੁਖੀਆਂ ਦੁਆਰਾ ਮਿੱਡ-ਡੇਅ ਮੀਲ ਵਰਕਰਾਂ ਤੋਂ ਵਾਧੂ ਕੰਮ ਲਏ ਜਾ ਰਹੇ ਹਨ, ਜੋ ਕਿ ਸਿੱਧੇ ਰੂਪ ਵਿੱਚ ਸ਼ੋਸ਼ਣ ਦੀ ਨਿਸ਼ਾਨਦੇਹੀ ਕਰਦੇ ਹਨ।
ਕੁਝ ਸਕੂਲਾਂ ਵਿੱਚ ਮਿੱਡ-ਡੇਅ ਮੀਲ ਵਰਕਰਾਂ ਤੋਂ ਉਸਾਰੀ ਕੰਮਾਂ ਵਿੱਚ ਮਲਬਾ ਆਦਿ ਚੁੱਕਣ ਦਾ ਨਾਜਾਇਜ਼ ਕੰਮ ਲਿਆ ਜਾ ਰਿਹਾ ਹੈ। ਇਸ ਮੌਕੇ ਰਾਜਵਿੰਦਰ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ ਉੜਾਂਗ, ਭੋਲਾ ਸਿੰਘ, ਰਾਜਾ ਸਿੰਘ ਭਲੇਰੀਆਂ, ਅਜੀਤ ਸਿੰਘ, ਮੰਜੂ ਰਾਣੀ, ਵਿੱਦਿਆ ਰਾਣੀ ਅਤੇ ਵੀਰਪਾਲ ਕੌਰ ਨੇ ਕਿਹਾ ਕਿ ਵਾਧੂ ਕੰਮ ਲੈਣ ’ਤੇ ਆਉਣ ਵਾਲੇ ਸਮੇਂ ਵਿੱਚ ਸਖਤ ਐਕਸ਼ਨ ਦਿੱਤੇ ਜਾਣਗੇ।