ਪੱਤਰ ਪ੍ਰੇਰਕ
ਭੁੱਚੋ ਮੰਡੀ, 24 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਦੇ ਕਿਸਾਨਾਂ ਨੇ ਅੱਜ ਫੰਡ ਮੁਹਿਮ ਤਹਿਤ ਪਿੰਡ ਲਹਿਰਾ ਬੇਗਾ ਵਿੱਚੋਂ ਮੋਰਚਿਆਂ ਲਈ ਫੰਡ ਅਤੇ ਅਨਾਜ ਇੱਕਠਾ ਕੀਤਾ।
ਕਿਸਾਨ ਆਗੂ ਬਲਜੀਤ ਸਿੰਘ ਪੂਹਲਾ, ਗੁਰਜੰਟ ਸਿੰਘ ਅਤੇ ਸਿਮਰਜੀਤ ਸਿੰਘ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਲੱਗਪੱਗ ਸੱਤ ਮਹੀਨੇ ਹੋ ਚੁੱਕੇ ਹਨ। ਦਿੱਲੀ ਮੋਰਚਾ ਕਾਫੀ ਵੱਡਾ ਮੋਰਚਾ ਹੈ ਅਤੇ ਇਸ ਵਿੱਚ ਲੰਗਰ ਆਦਿ ਦੇ ਪ੍ਰਬੰਧ ਲਈ ਵੱਡੇ ਪੱਧਰ ’ਤੇ ਅਨਾਜ ਅਤੇ ਫੰਡ ਦੀ ਜ਼ਰੂਰਤ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਹੋਰਨਾਂ ਸੰਸਥਾਵਾਂ ਨੂੰ ਕਣਕ ਅਤੇ ਫੰਡ ਦੇਣ ਦੀ ਬਜਾਇ ਵੱਧ ਤੋਂ ਵੱਧ ਫੰਡ ਕਿਸਾਨ ਅੰਦੋਲਨ ਲਈ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਫੰਡ ਅਤੇ ਅਨਾਜ ਦੇਣ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ।