ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ
‘ਲੋਕ ਭਲਾਈ ਪਾਰਟੀ’ ਦੇ ਮੁਖੀ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਮੁਕਤਸਰ ਵਿਧਾਨ ਸਭਾ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਦੀ ਉਮੀਦਵਾਰ ਅਨੁਰੂਪ ਕੌਰ ਸੰਧੂ ਅਤੇ ਗਿਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਮਾਇਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ ਉਮੀਦਵਾਰ ਦੀ ਕਾਬਲੀਅਤ ਵੇਖਕੇ ਸਮਰਥਨ ਕਰਦੇ ਹਨ, ਨਾ ਕਿ ਪਾਰਟੀ ਵੇਖ ਕੇ। ਉਨ੍ਹਾਂ ਕਿਹਾ ਕਿ ਅਨੁਰੂਪ ਕੌਰ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵੇਰਵੇ ਇਕੱਤਰ ਕਰਨ ਦਾ ਵੱਡਾ ਕੰਮ ਕੀਤਾ ਹੈ ਅਤੇ ਇਨ੍ਹਾਂ ਵੇਰਵਿਆਂ ਦੇ ਆਧਾਰ ’ਤੇ ਹੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਹੈ। ਇਸੇ ਤਰ੍ਹਾਂ ਰਾਜਾ ਵੜਿੰਗ ਨੇ ਮੰਤਰੀ ਹੁੰਦਿਆਂ ਲਾਮਿਸਾਲ ਕੰਮ ਕੀਤੇ।