ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਜੁਲਾਈ
ਪੰਜਾਬ ਸਟੂਡੈਂਟਸ ਯੂਨੀਅਨ ਨੇ ਵਿਦਿਆਰਥੀ ਘੋਲਾਂ ਤੇ ਜਥੇਬੰਦੀ ਦੇ ਸਿਰਮੌਰ ਆਗੂ ਸ਼ਹੀਦ ਪ੍ਰਿਥੀਪਾਲ ਰੰਧਾਵਾ ਦੀ ਬਰਸੀ ਮਨਾਈ। ਇਸ ਮੌਕੇ ਰੀਗਲ ਸਿਨੇਮਾ ਯਾਦਗਾਰ ਨੂੰ ਬਚਾਉਣ ਦਾ ਅਹਿਦ ਲਿਆ ਗਿਆ ਤੇ ਇਨਕਲਾਬੀ ਕਵੀ ਵਰਵਰਾ ਰਾਓ ਦੀ ਰਿਹਾਈ ਮੰਗੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਰਣਵੀਰ ਰੰਧਾਵਾ, ਜਨਰਲ ਸਕੱਤਰ ਗਗਨ ਸੰਗਰਾਮੀ, ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਸੂਬਾ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਸੂਬਾਈ ਆਗੂ ਬਲਜੀਤ ਧਰਮਕੋਟ, ਅਮਰ ਕ੍ਰਾਂਤੀ, ਸੰਗੀਤਾ ਰਾਣੀ ਅਤੇ ਮੋਹਨ ਸਿੰਘ ਔਲਖ ਨੇ ਵਿਦਿਆਰਥੀ ਲਹਿਰ ਦੇ ਆਗੂ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾਂ ਨੂੰ ਸਰਧਾਂਜ਼ਲੀ ਭੇਟ ਕੀਤੀ। ਉਨ੍ਹਾਂ ਕਾਂਗਰਸੀ ਵਿਧਾਇਕ ਵੱਲੋਂ ਬਿਨਾਂ ਜਥੇਬੰਦੀਆਂ ਨੂੰ ਭਰੋਸੇ ਵਿੱਚ ਲਿਆਂ ਰੀਗਲ ਸਿਨੇਮਾ ਵਿੱਚ ਕਿਸੇ ਤਰ੍ਹਾਂ ਦੀ ਉਸਾਰੀ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਯਾਦਗਾਰ ਬਚਾਉਣ ਲਈ ਹਰ ਕੁਰਬਾਨੀ ਦਾ ਅਹਿਦ ਲਿਆ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਨੌਜਵਾਨ ਸਭਾ ਦੇ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੀ ਬਰਸੀ ਪਿੰਡ ਤਖਤੂਪੁਰਾ ਵਿੱਚ ਮਨਾਈ ਗਈ। ਨੌਜਵਾਨ ਭਾਰਤ ਸਭਾ ਦੇ ਆਗੂ ਕਰਮਾ ਰਾਮਾਂ ਅਤੇ ਗੁਰਮੁਖ ਸਿੰਘ ਹਿੰਮਤਪੁਰਾ ਨੇ ਮਤਾ ਪਾਸ ਕਰਕੇ ਤੇਲਗੂ ਇਨਕਲਾਬੀ ਕਵੀ ਵਰਕਰਾ ਰਾਓ ਅਤੇ ਪ੍ਰੋ. ਜੀ ਐਨ ਸਾਈਂ ਬਾਬਾ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਜਗਮੋਹਨ ਸਿੰਘ ਸੈਦੋਕੇ, ਛਹਿੰਬਰ ਸਿੰਘ, ਗੁਰਮੁਖ ਸਿੰਘ ਧਾਲੀਵਾਲ, ਜਗਰਾਜ ਕੁੱਸਾ, ਡੀਟੀਐੱਫ ਦੇ ਸੁਖਮੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਨੌਜਵਾਨ ਹਾਜ਼ਰ ਸਨ।