ਖੇਤਰੀ ਪ੍ਰਤੀਨਿਧ
ਬਰਨਾਲਾ, 20 ਜਨਵਰੀ
ਅੰਗਰੇਜ਼ਾਂ ਅਤੇ ਰਜਵਾੜਾਸ਼ਾਹੀ ਨਾਲ ਇੱਕੋ ਵੇਲੇ ਦੂਹਰੀ ਲੜਾਈ ਲੜਨ ਵਾਲੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਜੀਵਨ ਤੇ ਕੁਰਬਾਨੀ ਸਬੰਧੀ ਪਿੰਡ ਠੀਕਰੀਵਾਲਾ ਦੇ ਜੰਮਪਲ ਬਲਵਿੰਦਰ ਸਿੰਘ ਠੀਕਰੀਵਾਲਾ ਵੱਲੋਂ ਸੰਪਾਦਤ ਪੁਸਤਕ ‘ਰੌਸ਼ਨ ਮੀਨਾਰ ਸੇਵਾ ਸਿੰਘ ਠੀਕਰੀਵਾਲਾ’ ਸਾਲਾਨਾ ਜੋੜ ਮੇਲੇ ਦੇ ਸੰਗਤੀ ਇਕੱਠ ’ਚ ਰਿਲੀਜ਼ ਕੀਤੀ ਗਈ। ਇਹ ਰਸਮ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਨਿਭਾਈ।
ਇਸ ਮੌਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਦੋਹਤੇ ਅਮਰਜੀਤ ਸਿੰਘ ਜੇਜੀ ਅਤੇ ਕਰਨਵੀਰ ਸਿੰਘ ਜੇਜੀ ਨੇ ਵੀ ਸਾਥ ਦਿੱਤਾ। ਬਲਵਿੰਦਰ ਸਿੰਘ ਠੀਕਰੀਵਾਲਾ ਨੇ ਪੁਸਤਕ ਲਈ ਲੇਖ ਲਿਖਣ ਵਾਲੇ ਲੇਖਕਾਂ ਬਲਦੇਵ ਸਿੰਘ ਸੜਕਨਾਮਾ, ਕੇ.ਐੱਲ. ਗਰਗ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਸੁਰਜੀਤ ਸਿੰਘ ਬਰਾੜ, ਬੂਟਾ ਸਿੰਘ ਚੌਹਾਨ, ਜਸਵੀਰ ਕਲਸੀ ਧਰਮਕੋਟ, ਨਿਰੰਜਣ ਬੋਹਾ, ਸੀ. ਮਾਰਕੰਡਾ, ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ, ਡਾ. ਭੁਪਿੰਦਰ ਸਿੰਘ ਬੇਦੀ ਅਤੇ ਜਰਨੈਲ ਸਿੰਘ ਅੱਚਰਵਾਲ ਦਾ ਧੰਨਵਾਦ ਕੀਤਾ।