ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਮਾਰਚ
ਇਥੇ ਨਿਊ ਸੋਢੀ ਨਗਰ ਜ਼ੀਰਾ ਰੋਡ ’ਤੇ ਦੇਰ ਰਾਤ ਬਜ਼ੁਰਗ ਸੇਵਾਮੁਕਤ ਸਰਕਾਰੀ ਮਹਿਲਾ ਡਾਕਟਰ ਦੀ ਚੁੰਨੀ ਨਾਲ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ਬਿਹਾਰ ਰਾਜ ’ਚੋਂ ਸੇਵਾਮੁਕਤ ਹੋਈ ਦੱਸੀ ਜਾਂਦੀ ਹੈ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਦਾਅਵਾ ਕੀਤਾ ਕਿ ਜਲਦੀ ਹੀ ਇਸ ਕਤਲ ਦਾ ਸੁਰਾਗ ਲਗਾ ਲਿਆ ਜਾਵੇਗਾ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਤਾਬਕ ਡਾਕਟਰ ਸੁਸ਼ੀਲਾ ਕੁਮਾਰੀ (75) ਆਪਣੇ ਭਰਾ ਸ਼ੁਭਕਰਨ ਨਾਲ ਰਹਿੰਦੀ ਸੀ ਅਤੇ ਦੋਵਾਂ ਨੇ ਵਿਆਹ ਨਹੀਂ ਸੀ ਕਰਵਾਇਆ। ਸ਼ੁਭਕਰਨ ਮੁਤਾਬਕ ਉਹ ਆਪਣੀ ਦੂਜੀ ਭੈਣ ਨੂੰ ਮਿਲਣ ਲਈ ਫ਼ਿਰੋਜ਼ਪੁਰ ਗਿਆ ਸੀ ਤਾਂ ਗੁਆਂਢੀਆ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਸੁਸ਼ੀਲਾ ਕੁਮਾਰੀ ਘਰ ਵਿੱਚ ਫ਼ਰਸ਼ ਉੱਤੇ ਮਰੀ ਪਈ ਹੈ। ਸੁਭਕਰਨ ਦੇ ਬਿਆਨ ਉੱਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ।