ਅਵਤਾਰ ਧਾਲੀਵਾਲ
ਭਾਈਰੂਪਾ, 21 ਨਵੰਬਰ
ਭਗਤਾ ਭਾਈਕਾ ਵਿੱਚ ਲੰਘੇ ਦਿਨ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੋਈ ਹੱਤਿਆ ਦੇ ਵਿਰੋਧ ਵਿੱਚ ਅੱਜ ਡੇਰਾ ਸਮਰਥਕਾਂ ਨੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕਿ ਮਨੋਹਰ ਲਾਲ ਦੀ ਲਾਸ਼ ਨੂੰ ਸਲਾਬਤਪੁਰਾ ਡੇਰੇ ਅੱਗੇ ਰੱਖ ਕੇ ਸੜਕ ਨੂੰ ਜਾਮ ਕਰ ਦਿੱਤਾ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਡੇਰੇ ਨੇੜੇ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਹੈ। ਐੱਸਐੱਸਪੀ ਬਠਿੰਡਾ ਅਤੇ ਆਈਜੀ ਬਠਿੰਡਾ ਸਮੇਤ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਾਮ ਲਾਈ ਬੈਠੇ ਡੇਰਾ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਜਾਰੀ ਹੈ।