ਮਾਨਸਾ:
ਰੋਟਰੀ ਕਲੱਬ ਮਾਨਸਾ ਗ੍ਰੇਟਰ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਦੇ ਨਾਲ ਡਾਂਡੀਆ ਨੂੰ ਮੁੱਖ ਰੱਖਦੇ ਹੋਏ ਕਲੱਬ ਦੇ ਪ੍ਰਧਾਨ ਦਿਨੇਸ਼ ਰਿੰਪੀ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਦੀਆਂ ਪਤਵੰਤਿਆਂ ਨੇ ਭਾਗ ਲਿਆ। ਕਲੱਬ ਆਗੂਆਂ ਵੱਲੋਂ ਪੂਜਾ ਥਾਲੀ ਅਤੇ ਡਾਂਡੀਆ ਡੈਕੋਰੇਸ਼ਨ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਨੂੰ ਚਾਰ ਚੰਦ ਲਾਉਂਦੇ ਛੋਟੇ ਬੱਚਿਆਂ ਵੱਲੋਂ ਗਿੱਧੇ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਕਲੱਬ ਦੇ ਲੇਡੀਜ਼ ਵਿੰਗ ਵਲੋਂ ਤੰਬੋਲਾ ਅਤੇ ਹੋਰ ਖੇਡਾਂ ਨਾਲ ਸਾਰਿਆਂ ਦਾ ਮਨੋਰੰਜਨ ਕਰਵਾਇਆ ਗਿਆ। ਇਸ ਮੌਕੇ ਰਾਜਿੰਦਰ ਗਰਗ, ਨਿਤਿਨ ਖੁੰਗਰ, ਪ੍ਰਦੀਪ ਰਿਸ਼ੂ ਵੀ ਮੌਜੂਦ ਸਨ। -ਪੱਤਰ ਪ੍ਰੇਰਕ