ਪੱਤਰ ਪ੍ਰੇਰਕ
ਭੁੱਚੋ ਮੰਡੀ, 11 ਮਈ
ਸਟੇਟ ਬੈਂਕ ਆਫ਼ ਇੰਡੀਆ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਏ ਖਾਤਾਧਾਰਕ ਇੱਕ ਵਿਅਕਤੀ ਦੇ ਥੈਲੇ ਵਿੱਚ ਕੱਟ ਲਗਾ ਕੇ ਚੋਰ 50 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ। ਪੀੜਤ ਖਾਤਾਧਾਰਕ ਚਮਕੌਰ ਸਿੰਘ ਵਾਸੀ ਦੌਲਤਪੁਰਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ 11 ਵਜੇ ਸਟੇਟ ਬੈਂਕ ਆਫ਼ ਇੰਡੀਆ ਵਿੱਚ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਆਇਆ ਸੀ। ਉਸ ਨੇ ਇਹ ਪੈਸੇ ਇਕ ਥੈਲੇ ਵਿੱਚ ਪਾ ਕੇ ਹੱਥ ਵਿੱਚ ਫੜ੍ਹੇ ਹੋਏ ਸਨ। ਜਦੋਂ ਉਹ ਆਪਣੇ ਇਹ ਪੈਸੇ ਜਮ੍ਹਾਂ ਕਰਵਾਉਣ ਲਈ ਫਾਰਮ ਭਰ ਹੀ ਰਿਹਾ ਸੀ, ਤਾਂ ਕਿਸੇ ਪੇਸ਼ਾਵਰ ਚੋਰ ਨੇ ਉਸਦੇ ਥੈਲੇ ਵਿੱਚ ਕੱਟ ਲਗਾ ਕੇ ਉਸ ਦੇ ਪੈਸੇ ਚੋਰੀ ਕਰ ਲਏੇ। ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।