ਭੁੱਚੋ ਮੰਡੀ: ਸਿਹਤ ਵਿਭਾਗ ਦੀ ਟੀਮ ਨੇ ਅੱਜ ਸਥਾਨਕ ਰਾਮ ਬਿਲਾਸ ਬਸਤੀ ਵਿੱਚ ਪੰਜ ਇਕਾਂਤਵਾਸੀਆਂ ਦੇ ਨਮੂਨੇ ਕਰੋਨਾ ਟੈਸਟ ਲਈ ਭੇਜੇ। ਐਸਐਮਓ ਡਾ. ਇੰਦਰਦੀਪ ਸਿੰਘ ਸਰਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਮੌਲਵੀ ਆਪਣੇ ਪਰਿਵਾਰ ਸਣੇ ਰਾਜਸਥਾਨ ਤੋਂ ਵਾਪਸ ਆਇਆ ਸੀ ਅਤੇ ਇਨ੍ਹਾਂ ਨੂੰ ਮਸੀਤ ਵਿੱਚ ਹੀ ਇਕਾਂਤਵਾਸ ਕੀਤਾ ਹੋਇਆ ਹੈ। ਖ਼ੂਨ ਦੇ ਨਮੂਨੇ ਲੈਣ ਲਈ ਪਰਿਵਾਰ ਨੂੰ ਐਂਬੂਲੈਂਸ ਰਾਹੀਂ ਰਾਮਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਸਿਹਤ ਕਰਮੀਆਂ ਨੇ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਜਾਂਚ ਕਰ ਕੇ ਡੇਂਗੂ ਦਾ ਲਾਰਵਾ ਨਸ਼ਟ ਕੀਤਾ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ। -ਪੱਤਰ ਪ੍ਰੇਰਕ