ਬਠਿੰਡਾ:
ਵਾਤਾਵਰਨ ਦੀ ਸ਼ੁੱਧਤਾ ਦੇ ਮੱਦੇਨਜ਼ਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਉਪ ਮੰਡਲ ਇੰਜਨੀਅਰ ਜਗਦੀਪ ਸਿੰਘ ਸਰਾ, ਰਣਜੀਤ ਸਿੰਘ ਏਈ ਅਤੇ ਸਮੂਹ ਫੀਲਡ ਸਟਾਫ ਵੱਲੋਂ ਹੈਡ ਵਾਟਰ ਵਰਕਸ ਭਾਗੂ ਰੋਡ ਉੱਪਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਪ ਮੰਡਲ ਇੰਜਨੀਅਰ ਸ੍ਰੀ ਸਰਾਂ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਦਰਖਤਾਂ ਦੀ ਲੋੜ ਹੈ, ਜਿਸ ਸਬੰਧੀ ਮੰਡਲ ਨੰਬਰ 3 ਬਠਿੰਡਾ ਅਧੀਨ ਆਉਂਦੀਆਂ ਵੱਖ-ਵੱਖ ਜਲ ਸਪਲਾਈ ਤੇ ਵੱਖ-ਵੱਖ ਛਾਂਦਾਰ ਤੇ ਫਲਦਾਰ ਪੌਦੇ ਲਗਾਏ ਜਾ ਰਹੇ ਹਨ। ਇਸ ਮੌਕੇ ਜੇਟੀ ਅਸ਼ੋਕ ਕੁਮਾਰ, ਹਰਪਾਲ ਸਿੰਘ, ਮਲਕੀਤ ਸਿੰਘ, ਗੁਰਤੇਜ ਸਿੰਘ, ਮੱਖਣ ਸਿੰਘ, ਅਮਰਜੀਤ ਸਿੰਘ, ਨਵਕਿਰਨ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਇੰਦਰ ਮੋਹਨ, ਅਜੇ ਕੁਮਾਰ ਅਤੇ ਸ਼ੇਰੇ ਆਲਮ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ