ਪੱਤਰ ਪ੍ਰੇਰਕ
ਮੌੜ ਮੰਡੀ, 25 ਜੂਨ
ਵਿਧਾਨ ਸਭਾ ਹਲਕਾ ਮੌੜ ’ਚ ਧੜਿਆਂ ਵੰਡੀ ਕਾਂਗਰਸ ਪਾਰਟੀ ਦੇ ਆਗੂਆਂ ਤੋਂ ਦੁਖੀ ਹੋਏ ਸਰਪੰਚਾਂ ਨੇ ਅੱਜ ਗੁਰਦੁਆਰਾ ਤਿੱਤਰਸਰ ਵਿਖੇ ਇੱਕ ਮੀਟਿੰਗ ਕਰ ਕੇ ਮੌਜੂਦਾ ਸਰਪੰਚਾਂ-ਪੰਚਾਂ ਨੇ ਪਾਰਟੀ ਹਾਈਕਮਾਂਡ ਦੇ ਹੁਕਮਾਂ ਨੂੰ ਮੰਨਣ ਦਾ ਐਲਾਨ ਕਰ ਦਿੱਤਾ। ਪਿੱਛਲੇ ਕਈ ਦਿਨਾਂ ਤੋਂ ਕਾਂਗਰਸੀ ਆਗੂਆਂ ਦੀ ਚੱਲ ਰਹੀ ਕਸ਼ਮਕਸ਼ ਨੂੰ ਦਰਕਿਨਾਰ ਕਰਦਿਆਂ ਪਾਰਟੀ ਨੂੰ ਢਾਹ ਲਗਾਉਣ ਵਾਲਿਆਂ ਲੀਡਰਾਂ ਨੂੰ ਰੋਕਣ ਲਈ ਕੀਤੀ ਇਸ ਮੀਟਿੰਗ ’ਚ ਇਕੱਤਰ ਹੋਏ ਪੰਚਾਂ ਸਰਪੰਚਾਂ ਨੇ ਇੱਕਸੁਰਤਾ ਪ੍ਰਗਟ ਕਰਿਦਆਂ ਕਿਹਾ ਕਿ ਪਾਰਟੀ ਨੂੰ ਕਮਜ਼ੋਰ ਕਰਨ ਵਾਲਾ ਕੋਈ ਵਿਰੋਧੀ ਨਹੀਂ ਸਗੋਂ ਕਾਂਗਰਸ ਦੇ ਹੀ ਪੈਦਾ ਕੀਤੇ ਹੋਏ ਲੀਡਰ ਹਨ। ਆਗੂਆਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਹਲਕਾ ਮੌੜ ਅੰਦਰ ਕਾਂਗਰਸ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਲੀਡਰ ਦੇ ਨੱਥ ਪਾਵੇ, ਤਾਂ ਜੋ ਹਲਕੇ ਅੰਦਰ ਕਾਂਗਰਸ ਨੂੰ ਵਧੇਰੇ ਮਜ਼ਬੂਤੀ ਮਿਲ ਸਕੇ। ਇਸ ਮੌਕੇ ਹੋਰਾਂ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਜਿਹੜੇ ਵੀ ਲੀਡਰ ਨੂੰ ਹਲਕੇ ਦਾ ਇੰਚਾਰਜ ਲਗਾਏਗੀ, ਸਾਡਾ ਉਸ ਲੀਡਰ ਨੂੰ ਪੂਰਾ ਸਮਰੱਥਨ ਹੋਵੇਗਾ।