ਪੱਤਰ ਪ੍ਰੇਰਕ
ਜੈਤੋ, 30 ਜੁਲਾਈ
ਸਟੇਟ ਬੈਂਕ ਆਫ਼ ਇੰਡੀਆ ਜੈਤੋ ਦੇ ਚੀਫ਼ ਮੈਨੇਜਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਬੈਂਕ ਦੇ ਸਟਾਫ਼ ਵੱਲੋਂ ਉੱਦਮ ਕਲੱਬ ਜੈਤੋ ਅਤੇ ਬਲਿਹਾਰ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਸਰਕਾਰੀ ਸੰਸਥਾਵਾਂ ਦੇ ਵਿਹੜਿਆਂ ਵਿੱਚ ਟਰੀ ਗਾਰਡਾਂ ਸਮੇਤ ਬੂਟੇ ਲਾਏ ਗਏ।
ਇਸ ਮੁਹਿੰਮ ਦੌਰਾਨ ਸਰਕਾਰੀ ਆਈਟੀਆਈ, ਪੁਲੀਸ ਸਟੇਸ਼ਨ, ਦਾਣਾ ਮੰਡੀ, ਡੀਐੱਸਪੀ ਦਫ਼ਤਰ ਅਤੇ ਸ਼ਹਿਰ ਵਿਚਲੀਆਂ ਕਈ ਜਨਤਕ ਥਾਵਾਂ ’ਤੇ ਇਹ ਬੂਟੇ ਲਾਏ ਗਹੇ। ਸਮਾਜਿਕ ਕਾਰਜਾਂ ਪ੍ਰਤੀ ਰੁਚੀ ਰੱਖਣ ਵਾਲੇ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਐਸਬੀਆਈ ਦੇ ਚੀਫ਼ ਮੈਨੇਜਰ ਗੁਰਮੇਲ ਸਿੰਘ ਨੇ ਕਿਹਾ ਕਿ ਐਸਬੀਆਈ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੋਣ ਦੇ ਨਾਤੇ ਲੋਕਾਂ ਦਾ ਬੈਂਕ ਹੈ ਅਤੇ ਇਹ ਅਦਾਰਾ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਲਈ ਹਮੇਸ਼ਾ ਵਚਨਬੱਧ ਰਹਿੰਦਾ ਹੈ। ਇਸ ਮੌਕੇ ਕਾਮਰੇਡ ਇੰਦਰਜੀਤ ਸਿੰਘ ਸਿੱਧੂ, ਮਾਸਟਰ ਸਵਰਨਜੀਤ ਸਿੰਘ, ਭਿੰਦਰ ਸਿੰਘ ਬਰਾੜ, ਜਗਦੇਵ ਸਿੰਘ, ਰੇਸ਼ਮ ਸਿੰਘ ਬਰਾੜ ਤੇ ਰਾਜਬਿੰਦਰ ਸਿੰਘ ਹਾਜ਼ਰ ਸਨ।