ਪੱਤਰ ਪ੍ਰੇਰਕ
ਭਗਤਾ ਭਾਈ, 14 ਜੁਲਾਈ
ਪੈਸਟੀਸਾਈਡ, ਖਾਦ ਤੇ ਸੀਡ ਯੂਨੀਅਨ ਭਗਤਾ ਭਾਈ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਰਾਹਤ ਦੇਣ ਲਈ ਡਾ. ਹਸ਼ਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੇ ਨਿਰਦੇਸਾਂ ‘ਤੇ ਨਵੀਂ ਪਨੀਰੀ ਬੀਜਣ ਲਈ ਬੀਜ ਭੇਜਿਆ ਹੈ। ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਡਾ. ਗੁਰਵਿੰਦਰ ਸਿੰਘ, ਡਾ. ਪਰਵਿੰਦਰ ਸਿੰਘ, ਡਾ. ਸੇਵਕ ਸਿੰਘ ਤੇ ਲਖਵਿੰਦਰ ਸਿੰਘ ਦੀ ਅਗਵਾਈ ‘ਚ ਯੂਨੀਅਨ ਵੱਲੋਂ ਪੀਆਰ 126 ਝੋਨੇ ਦਾ ਬੀਜ ਪਨੀਰੀ ਬੀਜਣ ਲਈ ਅੱਜ ਭਗਤਾ ਭਾਈ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਲਈ ਭੇਜਿਆ ਗਿਆ। ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਕੋਲ ਝੋਨੇ ਦੀ ਵਾਧੂ ਪਨੀਰੀ ਹੈ, ਉਹ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਮਹੱਈਆ ਕਰਵਾਉਣ।
ਇਸ ਮੌਕੇ ਜੀਤ ਸਿੰਘ ਗਿੱਲ ਇੰਦਰਜੀਤ ਮਹੇਸ਼ਵਰੀ, ਜਗਦੇਵ ਸਿੰਘ, ਚਮਕੌਰ ਸਿੰਘ, ਬਿਕਰਮਜੀਤ ਸੁਖਾਨੰਦ, ਹਰਭੋਲ ਸਿੰਘ, ਸੁਖਮੰਦਰ ਸਿੰਘ, ਦਵਿੰਦਰ ਪੁਰੀ, ਜਸਕਰਨ ਸਿੰਘ, ਬਿੱਟੂ ਜੈਤੋ, ਵਾਸੂ ਭਾਗਸਰ, ਤਰਸੇਮ ਕੁਮਾਰ, ਰਾਜੀਵ ਕੁਮਾਰ, ਸੱਤਪਾਲ ਪੁਰੀ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।