ਮਾਨਸਾ: ਦੇਸ਼ ਵਿੱਚ ਸਹਿਕਾਰਤਾ ਲਹਿਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਹਿਕਾਰੀਆਂ ਵੱਲੋਂ ਚਲਾਈ ਜਾ ਰਹੀ ਸੰਸਥਾ ‘ਸਹਿਕਾਰ ਭਾਰਤੀ’ ਵੱਲੋਂ ਮਾਨਸਾ ਵਿੱਚ ਜ਼ਿਲ੍ਹਾ ਇਕਾਈ ਦੀ ਚੋਣ ਕੀਤੀ ਗਈ। ਸਹਿਕਾਰ ਭਾਰਤੀ ਦੇ ਰਾਸ਼ਟਰੀ ਜਨਰਲ ਸਕੱਤਰ ਰਾਜ ਕੁਮਾਰ ਗੌਤਮ ਅਤੇ ਪੰਜਾਬ ਪ੍ਰਧਾਨ ਬਲਰਾਮ ਦਾਸ ਬਾਬਾ ਨੇ ਇਕਾਈ ਦਾ ਗਠਨ ਕਰਦੇ ਹੋਏ ਓਮ ਪ੍ਰਕਾਸ਼ ਸਰਦੂਲਗੜ੍ਹ ਨੂੰ ਇਕਾਈ ਦਾ ਪ੍ਰਧਾਨ, ਸ਼ਮਸ਼ੇਰ ਸਿੰਘ ਨੂੰ ਜਨਰਲ ਸਕੱਤਰ, ਹਰਿੰਦਰ ਕੁਮਾਰ ਗਰਗ, ਸੰਜੀਵ ਸਿੰਗਲਾ ਸਰਦੂਲਗੜ੍ਹ, ਸੁਰਜੀਤ ਸਿੰਘ ਮਾਖਾ, ਸਲਵਿੰਦਰ ਸਿੰਘ ਧਲੇਵਾਂ ਅਤੇ ਜਸਪਾਲ ਸਿੰਘ ਬੋੜਾਵਾਲ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ। ਸੂਬਾ ਪ੍ਰਧਾਨ ਬਲਰਾਮ ਦਾਸ ਬਾਬਾ ਨੇ ਦੱਸਿਆ ਕਿ ਸਹਿਕਾਰ ਭਾਰਤੀ ਸੰਸਥਾ ਸਹਿਕਾਰੀ ਸਭਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਵੇਗੀ। -ਪੱਤਰ ਪ੍ਰੇਰਕ