ਅਬੋਹਰ: ਸਿਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਆਰਟ ਫੈਸਟੀਵਲ 2022-23 ਤਹਿਤ ਸ੍ਰੀ ਮੁਕਤਸਰ ਸਾਹਿਬ ’ਚ 5 ਜ਼ਿਲ੍ਹਿਆਂ ਦੇ ਚੱਲ ਰਹੇ ਜ਼ੋਨਲ ਪੱਧਰੀ ਮੁਕਾਬਲਿਆਂ ਦੌਰਾਨ ਸਰਕਾਰੀ ਸੀਨੀਅਰ ਸਕੂਲ ਦੀਵਾਨਖੇੜਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨੇਹਾ ਕੰਬੋਜ ਦੇ ਸੋਲੋ ਨਾਟਕ ‘ਅੰਮ੍ਰਿਤਾ ਪ੍ਰੀਤਮ’ ਨੇ ਪਹਿਲਾ ਇਨਾਮ ਹਾਸਲ ਕੀਤਾ ਅਤੇ ਉਸਦੀ ਚੋਣ ਸੂਬਾ ਪੱਧਰ ’ਤੇ ਹੋਈ। ਇਸੇ ਮੁਕਾਬਲੇ ਵਿੱਚ ਵਿਸ਼ਾਂਤ ਦੇ ਸੋਲੋ ਨਾਟਕ ‘ਸ਼ਹੀਦ ਊਧਮ ਸਿੰਘ’ ਨੇ ਦੂਜਾ ਸਥਾਨ ਅਤੇ ਪਾਇਲ ਸੁਥਾਰ ਨੇ 2ਡੀ ਪੇਂਟਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਦੀਪਕ ਕੰਬੋਜ ਨੇ ਦੱਸਿਆ ਕਿ ਨੇਹਾ ਦੀ ਚੋਣ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਬੀਰ ਸਿੰਘ ਬੱਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ, ਬੀ.ਐੱਲ.ਓ ਕਸ਼ਮੀਰੀ ਲਾਲ ਕੰਬੋਜ, ਨੋਡਲ ਇੰਚਾਰਜ ਪ੍ਰਿੰਸੀਪਲ ਵਿਜੈ ਕੁਮਾਰ ਕੋਆਰਡੀਨੇਟਰ, ਡੀ.ਐਮ ਗੌਤਮ ਭਗਵਾਨ, ਅਸ਼ੋਕ ਫੁਟੇਲਾ ਨੇ ਨੇਹਾ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ