ਪੱਤਰ ਪ੍ਰੇਰਕ
ਮਾਨਸਾ, 2 ਜੁਲਾਈ
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਅੰਦਰ ਨਿਰਧਾਰਤ ਸਮਾਂ ਸੀਮਾ ’ਚ ਜਾਇਦਾਦਾਂ ਦੇ ਇੰਤਕਾਲਾਂ ਅਤੇ ਮਾਲ ਵਿਭਾਗ ਨਾਲ ਸਬੰਧਤ ਹੋਰ ਬਕਾਇਆ ਕੇਸਾਂ ਨੂੰ ਪਹਿਲਕਦਮੀ ਨਾਲ ਨਜਿੱਠਣ ਲਈ ਤਹਿਸੀਲ ਅਤੇ ਸਬ ਡਵੀਜ਼ਨ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਦੌਰਾਨ 578 ਇੰਤਕਾਲਾਂ ਅਤੇ ਫਰਦ ਬਦਰ ਕੇਸਾਂ ਦਾ ਨਬਿੇੜਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਸਬ-ਡਵੀਜ਼ਨ ਦੇ ਸਬੰਧਤ ਸੀਆਰਓ ਦੀ ਅਗਵਾਈ ਹੇਠ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਇੰਤਕਾਲਾਂ ਸਬੰਧੀ ਸਾਰੇ ਕੇਸਾਂ ਦਾ ਜਲਦੀ ਨਬਿੇੜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਨਸਾ, ਸਰਦੂਲਗੜ, ਬੁਢਲਾਡਾ ਅਤੇ ਸਬ ਤਹਿਸੀਲ ਜੋਗਾ, ਭੀਖੀ, ਬਰੇਟਾ ਅਤੇ ਝੁਨੀਰ ਵਿਖੇ ਲਗਾਏ ਵਿਸ਼ੇਸ਼ ਕੈਂਪਾਂ ਦੌਰਾਨ 578 ਇੰਤਕਾਲਾਂ ਅਤੇ ਫਰਦ ਬਦਰ ਕੇਸਾਂ ਦਾ ਨਬਿੇੜਾ ਕੀਤਾ ਗਿਆ।