ਸ਼ਹਿਣਾ
ਖੇਡਾਂ ਵਤਨ ਪੰਜਾਬ ਦੀਆਂ ਵਿਚ ਸ਼ਹਿਣਾ ਦੇ ਬਜ਼ੁਰਗ ਅਤੇ ਨੌਜਵਾਨ ਖਿਡਾਰੀਆਂ ਨੇ ਬੱਲੇ-ਬੱਲੇ ਕਰਵਾ ਦਿੱਤੀ। 50 ਤੋਂ 60 ਸਾਲ ਦੀ ਉਮਰ ਦੇ ਖਿਡਾਰੀਆਂ ਦੀ 400 ਮੀਟਰ ਅਤੇ 100 ਮੀਟਰ ਦੌੜ ’ਚ ਕਸਬੇ ਸ਼ਹਿਣਾ ਦੇ ਡਾ. ਨਛੱਤਰ ਸਿੰਘ ਨੇ ਜ਼ਿਲਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 40 ਤੋਂ 50 ਸਾਲ ਦੇ ਖਿਡਾਰੀਆਂ ਦੇ ਮੁਕਾਬਲੇ ’ਚ ਵਜ਼ੀਰ ਸਿੰਘ ਸ਼ਹਿਣਾ ਨੇ 100 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। 60 ਸਾਲ ਉਮਰ ਦੇ 800 ਮੀਟਰ ਦੌੜ ’ਚ ਗੁਰਮੇਲ ਸਿੰਘ ਨੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਜੀਰ ਸਿੰਘ ਸ਼ਹਿਣਾ ਨੇ ਜੈਵਲਨ ਥਰੋ ’ਚੋਂ ਵੀ ਜ਼ਿਲੇ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 21 ਸਾਲ ਤੋਂ ਉਮਰ ਦੇ ਮੁਕਾਬਲੇ ’ਚ ਹਰਦੀਪ ਸਿੰਘ ਨੇ 100 ਮੀਟਰ ਅਤੇ 200 ਮੀਟਰ ’ਚੋਂ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। -ਪੱਤਰ ਪ੍ਰੇਰਕ