ਪੱਤਰ ਪ੍ਰੇਰਕ
ਬਾਘਾ ਪਰਾਣਾ, 28 ਸਤੰਬਰ
ਬਾਘਾ ਪੁਰਾਣਾ ਵਿਖੇ ਆਪਣੀ ਬਿਮਾਰ ਮਾਂ ਦੀ ਮੌਤ ਹੋ ਜਾਣ ਕਾਰਣ ਦੁਖੀ ਹੋ ਕੇ ਬੇਟੇ ਨੇ ਵੀ ਘਰ ਵਿਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਕਿਹਾ ਕਿ ਉਸ ਦੀ ਮਾਤਾ ਸੱਤਪਾਲ ਕੌਰ ਬਿਮਾਰ ਰਹਿੰਦੀ ਸੀ ਜਿਸ ਕਾਰਣ ਉਸ ਦੀ ਮੌਤ ਹੋ ਗਈ, ਇਸੇ ਸਦਮੇ ਕਾਰਨ ਹਰਪ੍ਰੀਤ ਸਿੰਘ (30) ਜੋ ਰੇਹੜੀ ਲਗਾਉਂਦਾ ਸੀ ਤੋਂ ਇਹ ਸਦਮਾ ਬਰਦਾਸ਼ਤ ਨਾ ਹੋਇਆ ਅਤੇ ਉਸ ਨੇ ਘਰ ਵਿਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਗਰੋਂ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।