ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 27 ਅਕਤੂਬਰ
ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਰੋਡ ਸਥਿਤ ਪਿੰਡ ਮਾਣੂਕੇ ਵਿੱਚ ਸਵਿਫ਼ਟ ਕਾਰ ਦੀ ਸਾਈਕਲ ਰੇਹੜੀ ਨਾਲ ਹੋਈ ਟੱਕਰ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਪਲਟੀਆਂ ਖਾਂਦੀ ਹੋਈ ਸਕੂਲ ਦੀ ਕੰਧ ਉੱਤੇ ਜਾ ਚੜ੍ਹੀ। ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਪਾਸਿਓਂ ਆ ਰਹੀ ਸਵਿਫ਼ਟ ਕਾਰ ਚਾਲਕ ਨੇ ਸਾਹਮਣਿਓਂ ਆਈ ਸਾਈਕਲ ਰੇਹੜੀ ਨੂੰ ਬਚਾਉਣ ਲਈ ਜਦੋਂ ਕੱਟ ਮਾਰਿਆ ਤਾਂ ਕਾਰ ਪਲਟੀਆਂ ਖਾ ਕੇ ਸਕੂਲ ਦੀ ਕੰਧ ’ਤੇ ਜਾ ਚੜ੍ਹੀ ਅਤੇ ਦਰੱਖ਼ਤ ਵਿਚਕਾਰ ਫਸ ਗਈ। ਇਸ ਟੱਕਰ ਵਿਚ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜੋਕਿ ਬਰਨਾਲਾ ਦੇ ਠੀਕਰੀਵਾਲ ਦੇ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਇਲਾਜ ਲਈ ਨਿਹਾਲ ਸਿੰਘ ਵਾਲਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਰੇਹੜੀ ਚਾਲਕ ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ। ਘਟਨਾ ਸਥਾਨ ‘ ਤੇ ਪੁੱਜੇ ਡੀਐਸਪੀ ਮਨਜੀਤ ਸਿੰਘ ਢੇਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸ ਐੱਚ ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਦੋਨਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਲਨਾਬਾਦ (ਪੱਤਰ ਪ੍ਰੇਰਕ): ਪਿੰਡ ਰੱਤਾਖੇੜਾ ਦੇ ਕੋਲ ਇੱਕ ਟਰੱਕ ਵਲੋਂ ਮੋਟਰਸਾਈਕਲ ਨੂੰ ਸਾਈਡ ਮਾਰਨ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਰਾਜਨ ਵਾਸੀ ਮੌਜੂਖੇੜਾ ਅਤੇ ਦੀਪਕ ਵਾਸੀ ਧੌਲਪਾਲੀਆ ਵਜੋਂ ਹੋਈ ਹੈ। ਪੁਲੀਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੱਕ ਹੋਰ ਹਾਦਸੇ ਵਿੱਚ ਨਿਕੂ ਰਾਮ ਅਤੇ ਉਸ ਦਾ ਲੜਕਾ ਧਰਮਵੀਰ ਵਾਸੀ ਵਾਰਡ ਨੰਬਰ 17 ਏਲਨਾਬਾਦ ਜ਼ਖ਼ਮੀ ਹੋ ਗਏ।