ਪਰਮਜੀਤ ਸਿੰਘ
ਫਾਜ਼ਿਲਕਾ, 23 ਅਗਸਤ
ਛੋਟਾ ਹਾਥੀ ਯੂਨੀਅਨ ਵੱਲੋਂ ਬਿਨਾਂ ਰਜਿਸਟਰੇਸ਼ਨ ਨੰਬਰ ਦੇ ਚਲਣ ਵਾਲੇ ਵਾਹਨਾਂ ਨੂੰ ਬੰਦ ਦੀ ਮੰਗ ਨੂੰ ਲੈ ਕੇ ਪਹਿਲਾਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣ ਮਗਰੋਂ ਬਾਅਦ ਫਾਜ਼ਿਲਕਾ ਦੇ ਲਾਲ ਬੱਤੀ ਵਾਲੇ ਚੌਕ ’ਚ ਪ੍ਰਦਰਸ਼ਨ ਕੀਤਾ ਗਿਆ।
ਯੂਨੀਅਨ ਆਗੂਆਂ ਰਾਮ ਕੁਮਾਰ, ਤ੍ਰਿਲੋਕ ਸਿੰਘ, ਹਰਜਿੰਦਰ ਸਿੰਘ, ਵਿਨੋਦ ਕੁਮਾਰ, ਮੰਗਤ ਰਾਮ ਜਲਾਲਾਬਾਦ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਕੋਲ ਰਜਿਸਟ੍ਰੇਸ਼ਨ ਵਾਲੇ ਵਹੀਕਲ ਹਨ, ਪਰ ਕੁੱਝ ਵਿਅਕਤੀਆਂ ਕੋਲ ਰਜਿਸਟ੍ਰੇਸ਼ਨ ਨੰਬਰ ਅਲਾਟ ਨਹੀਂ ਹਨ ਅਤੇ ਉਹ ਵਿਅਕਤੀ ਢੋਆ ਢੁਆਈ ਦਾ ਕੰਮ ਕਰਦੇ ਹਨ। ਕਰੋਨਾ ਤੋਂ ਪ੍ਰਭਾਵਿਤ ਹੋਣ ਕਰਕੇ ਕੰਮ ’ਚ ਬਹੁਤ ਜ਼ਿਆਦਾ ਮੰਦੇ ਦਾ ਅਸਰ ਹੈ ਜਿਸ ਕਾਰਨ ਕਰਕੇ ਉਨ੍ਹਾਂ ਦੇ ਸਾਧਨਾਂ ਦਾ ਖਰਚਾ ਪੂਰਾ ਨਹੀਂ ਹੁੰਦਾ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਛੋਟੇ ਹਾਥੀ ਦਾ ਟੈਕਸ ਵਨ ਟਾਈਮ ਕੀਤਾ ਜਾਵੇ, ਨਾਜਾਇਜ਼ ਚਲਦੇ ਵਹੀਕਲਾਂ ਨੂੰ ਬੰਦ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੇ ਤੇਜ਼ ਕਰਦੇ ਹੋਏ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਗੇ।