ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 26 ਸਤੰਬਰ
ਕਸਬੇ ਸ਼ਹਿਣਾ ਦਾ 17 ਸਾਲ ਨੌਜਵਾਨ ਸਮੀਰ ਖਾਨ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਜ਼ਿੰਦਗੀ ਲਈ ਜੰਗ ਲੜ੍ਹ ਰਿਹਾ ਹੈ। ਉਹ ਪਿਛਲੇ 3 ਸਾਲ ਤੋਂ ਕੈਂਸਰ ਤੋਂ ਪੀੜਤ ਹੈ, ਜਿਸ ਸਬੰਧੀ ਲੰਘੀ 23 ਸਤੰਬਰ ਨੂੰ ਪੰਜਾਬੀ ਟ੍ਰਿਬਿਊਨ ’ਚ ਖਬਰ ਛਪੀ ਸੀ, ਜਿਸ ਨੂੰ ਪੜ੍ਹਕੇ ਸਮਾਜ ਸੇਵੀ ਸੁੱਖੀ ਨੈਣੇਵਾਲੀਆਂ ਨੇ ਆਪਣੇ ਦੋਸਤ ਇੰਗਲੈਂਡ ਵਾਸੀ ਨਾਲ ਸੰਪਰਕ ਕੀਤਾ ਤਾਂ ਸ਼ੁਭਕਰਮਨ ਸਿੰਘ ਸਿੱਧੂ ਇੰਗਲੈਂਡ ਵੱਲੋਂ ਪੰਜ ਹਜ਼ਾਰ, ਡਾ: ਸਤਿੰਦਰਪਾਲ ਸਿੰਘ ਬੁੱਟਰ ਅਤੇ ਸੁੱਖੀ ਵੱਲੋ ਪੰਜ ਹਜ਼ਾਰ, ਸੋਨੀ ਸਰਾਫ ਭਦੌੜ ਵੱਲੋਂ ਦੋ ਹਜ਼ਾਰ ਰੁਪਏ (ਕੁੱਲ 12 ਹਜ਼ਾਰ ਰੁਪਏ) ਦੀ ਮਦਦ ਕੀਤੀ ਗਈ।