ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੱਜ ਤੀਜੇ ਦਿਨ ਦੇ ਖੇਡ ਨਤੀਜਿਆਂ ਤਹਿਤ ਬਾਕਸਿੰਗ ਦੇ 36 ਕਿਲੋ ਭਾਰ ਵਰਗ ’ਚ ਜਸ਼ਨਪ੍ਰੀਤ ਕੌਰ ਅੱਵਲ ਰਹੀ, ਜਦੋਂਕਿ ਸੌ ਮੀਟਰ ਦੌੜ ’ਚ ਅਮਰਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬਾਕਸਿੰਗ ਅੰਡਰ-14 ਦੇ 30 ਕਿਲੋ ਭਾਰ ਵਰਗ (ਲੜਕੀਆਂ) ਦੇ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਮਾਈਸਰਖਾਨਾ ਪਹਿਲੇ, ਸੁਖਪ੍ਰੀਤ ਕੌਰ ਭਾਈ ਬਖਤੌਰ ਦੂਜੇ ਅਤੇ ਕਲਪਨਾ ਤਲਵੰਡੀ ਸਾਬੋ ਤੀਜੇ ਸਥਾਨ ’ਤੇ ਰਹੀ। 32 ਕਿਲੋ ਵਰਗ ਵਿੱਚ ਅਮਨਦੀਪ ਕੌਰ ਨੇ ਗਗਨਦੀਪ ਕੌਰ ਤਲਵੰਡੀ ਸਾਬੋ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੈਸਲਿੰਗ ਨਤੀਜਿਆਂ ਦੌਰਾਨ ਅੰਡਰ-14 (ਲੜਕੀਆਂ) 30 ਕਿਲੋ ਭਾਰ ਵਰਗ ਵਿੱਚ ਸੁਖਪ੍ਰੀਤ ਕੌਰ ਘੁੱਦਾ, ਨਿਸ਼ਾ ਘੁੱਦਾ ਅਤੇ ਸੰਦੀਪ ਕੌਰ ਬੁਰਜ ਲੱਧਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ (ਲੜਕੀਆਂ) ਦੇ 100 ਮੀਟਰ ਅੰਡਰ ਮੁਕਾਬਲੇ ਵਿੱਚ ਅਮਰਜੋਤ ਕੌਰ ਰਾਮਪੁਰਾ ਨੇ ਪਹਿਲਾ, ਮਹਿਕਦੀਪ ਕੌਰ ਭੁੱਚੋ ਮੰਡੀ ਨੇ ਦੂਜਾ ਅਤੇ ਕਰਮਵੀਰ ਕੌਰ ਤਿਉਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ’ਚ ਬੇਅੰਤ ਕੌਰ ਭੁੱਚੋ ਮੰਡੀ ਪਹਿਲੇ, ਹਰਪ੍ਰੀਤ ਕੌਰ ਤਲਵੰਡੀ ਸਾਬੋ ਦੂਸਰੇ ਅਤੇ ਪ੍ਰਨੀਤ ਕੌਰ ਗੋਨਿਆਣਾ ਤੀਸਰੇ ਸਥਾਨ ’ਤੇ ਰਹੀ।
ਗੁਰੂਹਰਸਹਾਏ (ਪੱਤਰ ਪ੍ਰੇਰਕ): ਸੈਂਟਰ ਪੱਧਰ ਦੀਆਂ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਪ੍ਰਾਇਮਰੀ ਬਸਤੀ ਦੁੱਨੇ ਵਾਲੀ ਵਿੱਚ ਸੈਂਟਰ ਹੈੱਡ ਟੀਚਰ ਰਾਜਿੰਦਰ ਸਿੰਘ, ਸਕੂਲ ਹੈੱਡ ਬਲਵਿੰਦਰ ਸਿੰਘ ਤੇ ਹੋਰ ਅਧਿਆਪਕਾਂ ਨੇ ਸਨਮਾਨਿਤ ਕੀਤਾ।