ਭੁੱਚੋ ਮੰਡੀ:
ਪੰਚਾਇਤੀ ਸ਼ਿਵ ਮੰਦਰ ਵਿੱਚ ਪ੍ਰਬੰਧਕਾਂ ਵੱਲੋਂ ਗੀਤਾ ਭਵਨ ਮਹਿਲਾ ਸਮਿਤੀ ਦੇ ਸਹਿਯੋਗ ਨਾਲ 25 ਸਤੰਬਰ ਤੋਂ 2 ਅਕਤੂਬਰ ਤੱਕ ਸ੍ਰੀਮਦ ਭਗਵਤ ਕਥਾ ਗਿਆਨ ਯੱਗ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਪ੍ਰਬੰਧਾਂ ਦੀ ਰੂਪ-ਰੇਖਾ ਉਲੀਕਣ ਲਈ ਮੰਦਰ ਕਮੇਟੀ ਨੇ ਕਥਾ ਵਾਚਕ ਅਚਾਰਿਆ ਸ਼ਿਆਮ ਸੁੰਦਰ ਦੀਕਸ਼ਿਤ ਦੀ ਮੌਜੂਦਗੀ ਵਿੱਚ ਮੀਟਿੰਗ ਕੀਤੀ। ਮੰਦਰ ਕਮੇਟੀ ਦੇ ਪ੍ਰਧਾਨ ਨਰਦੀਪ ਗਰਗ, ਮਨੋਜ ਟੈਣੀ ਅਤੇ ਲਾਜਪਤ ਰਾਏ ਲੱਕੀ ਨੇ ਦੱਸਿਆ ਕਿ 25 ਸਤੰਬਰ ਨੂੰ ਸਵੇਰੇ 9 ਵਜੇ ਕਲਸ਼ ਯਾਤਰਾ, 25 ਸਤੰਬਰ ਤੋਂ 1 ਅਕਤੂਬਰ ਨੂੰ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਕਥਾ ਅਤੇ 2 ਅਕਤੂਬਰ ਨੂੰ ਸੰਕੀਰਤਨ, ਹਵਨ ਅਤੇ ਭੰਡਾਰਾ ਹੋਵੇਗਾ। -ਪੱਤਰ ਪ੍ਰੇਰਕ