ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 17 ਨਵੰਬਰ
ਕਾਮਰੇਡ ਕਰਤਾਰ ਸਿੰਘ ਸੰਤੋਸ਼ ਕਲੱਬ ਕੋਟਸੁਖੀਆ ਵੱਲੋਂ ਨੌਜਵਾਨ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਵਰਗੀ ਬਿਮਾਰੀ ਤੋਂ ਸੁਚੇਤ ਕਰਨ ਲਈ ਮੇਲਾ ਰਾਮ ਪਾਰਕ ਕੋਟਸੁਖੀਆ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨਟਰਾਜ ਰੰਗਮੰਚ ਕੋਟਕਪੂਰਾ ਵੱਲੋਂ ਰੰਗ ਹਰਜਿੰਦਰ ਦੀ ਨਿਰਦੇਸ਼ਨਾਂ ਹੇਠ ਨੁੱਕੜ ਨਾਟਕ ‘ਬੰਬੀਹਾ ਬੋਲੇ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਸ਼ਮਿੰਦਰ ਸਨੀ ਦੁਆਰਾ ਲਿਖੇ ਇਸ ਨਾਟਕ ਵਿੱਚ ਨਟਰਾਜ ਰੰਗਮਚ ਕੋਟਕਪੂਰਾ ਦੇ ਕਲਾਕਾਰਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਬਚਾਉਣ ਲਈ ਅਤੇ ਕਿਸਾਨੀ ਦੀਆਂ ਸਮੱਸਿਆਵਾਂ ਸਬੰਧੀ ਜਾਗਰੂਕ ਕੀਤਾ। ਨਾਟਕ ਨਿਰਦੇਸ਼ਕ ਰੰਗ ਹਰਜਿੰਦਰ ਨੇ ਦੱਸਿਆ ਕਿ ਆਉਣ ਵਾਲ਼ੇ ਦਿਨਾਂ ਵਿੱਚ ਇਹ ਨਾਟਕ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਇਸ ਨਾਟਕ ਵਿੱਚ ਰੰਗ ਹਰਜਿੰਦਰ, ਸੁਖਵਿੰਦਰ ਬਿੱਟੂ, ਜੌਹਨ ਮਸੀਹ, ਗੁਰੂ ਗੁਰਭੇਜ, ਗੁਰਪ੍ਰੀਤ ਗੋਪੀ, ਵਾਹਿਦ ਅਖ਼ਤਰ ਅਤੇ ਹੈਪੀ ਪ੍ਰਿੰਸ ਆਦਿ ਅਦਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ। ਇਸ ਮੌਕੇ ਕਲੱਬ ਮੈਂਬਰ ਗਗਨ ਵਰਮਾ, ਕੁਲਵੀਰ ਸਿੰਘ, ਕੋਮਲਦੀਪ, ਰਣਜੀਤ ਸਿੰਘ, ਬਬਲਦੀਪ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਬਲਜੀਤ ਸਿੰਘ ਸਰਪੰਚ, ਹੈੱਡ ਮਾ.ਗੁਰਦੇਵ ਸਿੰਘ ਬਰਾੜ, ਨਛੱਤਰ ਸਿੰਘ ਪੰਚ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਦੇ ਮੈਂਬਰ ਹਾਜ਼ਰ ਸਨ।