ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਅਗਸਤ
ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ 23ਵੀਂ ਬਰਸੀ ਨੂੰ ਸਮਰਪਿਤ ਪਿੰਡ ਗਹਿਲ, ਦੀਵਾਨਾ ਅਤੇ ਭੋਤਨਾ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਨੂੰ ਲੇਖਕ ਅਤੇ ਨਿਰਦੇਸ਼ਕ ਰਣਜੀਤ ਚੌਹਾਨ, ਰੇਸ਼ਮ ਚੌਹਾਨ, ਮਾਸਟਰ ਗੁਰਪ੍ਰੀਤ ਸਿੰਘ ਭੋਤਨਾ, ਜਗਰੂਪ ਸਿੰਘ ਗਹਿਲ, ਵਰਿੰਦਰ ਦੀਵਾਨਾ, ਨਛੱਤਰ ਸਿੰਘ ਦੀਵਾਨਾ ਅਤੇ ਮਨਪ੍ਰੀਤ ਕੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਇਹ ਲੋਕ ਲਹਿਰ ਬਰਨਾਲਾ ਦੀ ਧਰਤੀ ਦੇ ਲੋਕਾਂ ਦੀ ਜਾਗਦੀ ਜ਼ਮੀਰ ਦੀ ਗਵਾਹੀ ਭਰਦੀ ਹੈ। ਹਰ ਕਿਸਮ ਦੀ ਧੱਕੇਸ਼ਾਹੀ, ਜ਼ਬਰ, ਜ਼ੁੁਲਮ ਖਿਲਾਫ਼ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਰੱਖਣ ਦਾ ਸੁਨੇਹਾ ਦਿੰਦੀ ਹੈ। ਇਸ ਲੋਕ ਸੰਘਰਸ਼ ਵਿੱਚ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਵਲੋਂ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਨ੍ਹਾਂ ਸਮਾਗਮਾਂ ਨੂੰ ਸਫ਼ਲ ਬਨਾਉਣ ਲਈ ਗੁਰਮੇਲ ਦੀਵਾਨਾ, ਪਰਮਜੀਤ ਦੀਵਾਨਾ, ਭਗਵੰਤ ਭੋਤਨਾ, ਮਾ. ਗੁਰਚਰਨ ਭੋਤਨਾ, ਗੁਰਨਾਮ ਫੌਜੀ, ਜਸਪਾਲ ਪਾਲੀ, ਵਜੀਰ ਸਿੰਘ ਗਹਿਲ, ਮੇਲਾ ਸਿੰਘ ਗਹਿਲ, ਰਾਮ ਸਿੰਘ ਗਹਿਲ ਨੇ ਅਹਿਮ ਭੂਮਿਕਾ ਨਿਭਾਈ। ਭੋਤਨਾ ਵਿੱਚ ਸਮਾਗਮ ਦੌਰਾਨ ਆਜ਼ਾਦ ਰੰਗ ਮੰਚ ਦੀ ਟੀਮ ਨੇ ਮੌਜੂਦਾ ਹਾਲਤਾਂ ’ਤੇ ਵਿਅੰਗ ਕਰਦਾ ਨੁੱਕੜ ਨਾਟਕ ‘ਲੌਕਡਾਊਨ’ ਪੇਸ਼ ਕੀਤਾ।