ਮਾਨਸਾ: ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਅਤੇ ਉਰਦੂ ਪੰਜਾਬੀ ਅਕੈਡਮੀ ਐਂਡ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਮਾਨਸਾ ਦੇ ਆਪਸੀ ਸਹਿਯੋਗ ਨਾਲ ਸੂਬਾ ਪੱਧਰੀ ਉਰਦੂ ਪੰਜਾਬੀ ਮੁਸ਼ਾਇਰਾ ਮਹਾਰਾਜਾ ਅਗਰਸੈਨ ਭਵਨ ਮਾਨਸਾ ਵਿੱਚ ਕਰਵਾਇਆ ਗਿਆ। ਇਸ ਮੌਕੇ ਮਹਿਫ਼ਲ-ਏ-ਮੁਸ਼ਾਇਰਾ ਦਾ ਆਗਾਜ਼ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕੀਤਾ। ਅਕੈਡਮੀ ਦੇ ਪ੍ਰਧਾਨ ਐਡਵੋਕੇਟ ਅੰਗਰੇਜ਼ ਸਿੰਘ ਕਲੇਰ ਨੇ ਦੱਸਿਆ ਕਿ ਉਰਦੂ ਪੰਜਾਬੀ ਅਕੈਡਮੀ ਜ਼ਿਲ੍ਹਾ ਮਾਨਸਾ ਵਿੱਚ ਉਰਦੂ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਪਾ ਰਹੀ ਹੈ। ਉਰਦੂ ਦੇ ਸ਼ਾਇਰ ਸਾਜਿਦ ਇਸਹਾਕ, ਅਜਮਲ ਖਾਨ ਸ਼ੇਰਵਾਨੀ ਨੇ ਆਪਣੀ ਸ਼ਾਇਰੀ ਦਾ ਖੂਬ ਰੰਗ ਬੰਨਿਆ। ਇਸ ਲਤੀਫ਼ ਅਹਿਮਦ, ਮਹੁੰਮਦ ਸਾਦਿਕ, ਡਾ. ਮੁਹੰਮਦ ਰਫੀ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ