ਪੱਤਰ ਪ੍ਰੇਰਕ
ਮਾਨਸਾ, 29 ਮਈ
ਮਾਨਸਾ ਪੁਲੀਸ ਨੇ ਪਿੰਡ ਉਡਤ ਸੈਦੇਵਾਲਾ ਦੀ ਅਕਾਲ ਅਕੈਡਮੀ ਵਿੱਚੋੋਂ ਸਰੀਆ (ਲੋੋਹਾ) ਚੋੋਰੀ ਹੋਣ ਦੇ ਮਾਮਲੇ ਨੂੰ ਸੁਲਝਾ ਕੇ 2 ਮੁਲਜ਼ਮਾਂ ਨੂੰ ਇੱਕ ਘੰਟੇ ’ਚ ਕਾਬੂ ਕਰਨ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਫੜ੍ਹੇ ਗਏ ਮੁਲਜ਼ਮਾਂ ਕੋਲੋਂ ਚੋੋਰੀ ਕੀਤਾ ਸਰੀਆ (ਲੋੋਹਾ) ਬਰਾਮਦ ਕਰਵਾਇਆ ਗਿਆ ਹੈ। ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਮਦੱਈ ਸੁਖਵਿੰਦਰ ਸਿੰਘ ਵਾਸੀ ਮਹਿਤਾ (ਸ੍ਰੀ ਅੰਮ੍ਰਿਤਸਰ ਸਾਹਿਬ) ਨੇ 27 ਮਈ ਨੂੰ ਪੁਲੀਸ ਕੋਲ ਬਿਆਨ ਲਿਖਾਇਆ ਹੈ ਕਿ ਉਹ ਅਕਾਲ ਅਕੈਡਮੀ ਬੜੂ ਸਾਹਿਬ ਵਿੱਚ ਸਿਵਲ ਇੰਜਨੀਅਰ ਲੱਗਿਆ ਹੋੋਣ ਕਰਕੇ ਅਕਾਲ ਅਕੈਡਮੀ ਪਿੰਡ ਉਡਤ ਸੈਦੇਵਾਲਾ ਦੀ ਬਿਲਡਿੰਗ ਦੀ ਉਸਾਰੀ ਦੇ ਕੰਮ ਦੀ ਦੇਖ-ਰੇਖ ਕਰਦਾ ਹੈ ਅਤੇ ਪਿਛਲੇ ਦਿਨੀ ਇਸ ਅਕੈਡਮੀ ਵਿੱਚੋੋਂ 400 ਕਿਲੋੋਗ੍ਰਾਮ ਸਰੀਆ (ਲੋਹਾ) ਚੋੋਰੀ ਹੋੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਕਨੀਕੀ ਢੰਗ ਨਾਲ ਤਫਤੀਸ਼ ਕਰਦਿਆਂ ਹੈਪੀ ਸਿੰਘ ਤੇ ਮਾਲਵਿੰਦਰ ਸਿੰਘ ਵਾਸੀ ਹਰੀਗੜ੍ਹ (ਸੰਗਰੂਰ) ਨੂੰ 1 ਘੰਟੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਪਾਸੋਂ 110 ਕਿਲੋੋ ਸਰੀਆ (ਲੋੋਹਾ) ਬਰਾਮਦ ਕਰਕੇ ਆਪਣੇ ਕਬਜੇ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਦੋੋਨੋੋ ਮੁਲਜ਼ਮ ਅਕਾਲ ਅਕੈਡਮੀ ਵਿੱਚ ਬਿਲਡਿੰਗ ਦਾ ਜਾਲ ਪਾਉਣ ਲਈ ਸਰੀਆ ਬੰਨ੍ਹਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਫੜੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
1 ਕਿਲੋ 100 ਗ੍ਰਾਮ ਅਫੀਮ ਤੇ ਦੋ ਲੱਖ ਰੁਪਏ ਡਰੱਗ ਮਨੀ ਸਣੇ ਕਾਰ ਫੜੀ
ਮਾਨਸਾ: ਪੁਲੀਸ ਨੇ ਵੱਖ-ਵੱਖ ਮਾਮਲਿਆਂ ’ਚ 8 ਵਿਅਕਤੀਆਂ ਪਾਸੋਂ 1 ਕਿਲੋ 100 ਗ੍ਰਾਮ ਅਫੀਮ ਤੇ 2 ਲੱਖ ਰੁਪਏ ਡਰੱਗ ਮਨੀ ਸਮੇਤ ਕਾਰ, 560 ਨਸ਼ੀਲੀਆਂ ਗੋਲੀਆਂ, 9 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਮੋਟਰਸਾਈਕਲ, 6 ਨਸ਼ੀਲੀਆਂ ਸੀਸ਼ੀਆਂ ਅਤੇ 100 ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਜੱਜਲ (ਬਠਿੰਡਾ), ਕੁਲਵੀਰ ਸਿੰਘ ਉਰਫ ਸ਼ੇਰੂ ਵਾਸੀ ਬੀਰੋੋਕੇ ਕਲਾਂ ਤੇ ਵਿਨੋੋਦ ਕੁਮਾਰ ਉਰਫ ਕਾਲਾ ਵਾਸੀ ਭੀਖੀ ਨੂੰ ਮਾਰੂਤੀ ਸਜੂਕੀ ਕਾਰ (ਐਚ.ਆਰ.29ਯੂ-3537) ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋੋਂ 1 ਕਿਲੋ 100 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਵਲ ਸਿੰਘ ਉਰਫ ਗੱਗੀ ਵਾਸੀ ਮੰਡੀ ਕਲਾਂ (ਬਠਿੰਡਾ) ਕੋਲੋਂ 360 ਨਸ਼ੀਲੀਆਂ ਗੋੋਲੀਆਂ ਅਤੇ 6 ਨਸ਼ੀਲੀਆਂ ਸ਼ੀਸ਼ੀਆਂ, ਸੋਮਾ ਕੌੌਰ ਵਾਸੀ ਭੀਖੀ ਕੋਲੋਂ 200 ਨਸ਼ੀਲੀਆਂ ਗੋੋਲੀਆਂ, ਜਦੋਂਕਿ ਸੋਨੀ ਸਿੰਘ ਉਰਫ ਮੇਲਾ ਵਾਸੀ ਮਾਨਸਾ ਕੋਲੋਂ 5 ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਤੇ ਹਰਗੋਬਿੰਦ ਸਿੰਘ ਵਾਸੀ ਮਾਨਸਾ ਨੂੰ ਮੋਟਰਸਾਈਕਲ ਹੀਰੋੋ ਸਪਲੈਂਡਰ ਪਰੋੋ (ਪੀਬੀ.31ਐਲ-4216) ਸਮੇਤ 4 ਗ੍ਰਾਮ ਹੈਰੋਇਨ (ਚਿੱਟਾ) ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਰਸੇਮ ਸਿੰਘ ਵਾਸੀ ਸਤੀਕੇ ਕੋਲੋਂ 100 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ।
ਇਕੋ ਦੁਕਾਨ ਵਿੱਚ ਦੂਜੀ ਵਾਰ ਚੋਰੀ
ਭਦੌੜ (ਪੱਤਰ ਪ੍ਰੇਰਕ) ਭਦੌੜ ’ਚ ਬੀਤੀ ਰਾਤ ਬਰਨਾਲਾ ਰੋਡ ’ਤੇ ਬਿਜਲੀ ਘਰ ਦੇ ਸਾਹਮਣੇ ਜੈ ਦੁਰਗਾ ਏਜੰਸੀ ਭਦੌੜ ਦੇ ਗੁਦਾਮ ’ਚ ਚੋਰਾਂ ਨੇ ਜਿੰਦਰੇ ਤੋੜ ਕੇ ਕੰਪਿਊਟਰ, ਐੱਲਸੀਡੀ, ਪ੍ਰਿੰਟਰ ਤੇ ਬਿਜਲੀ ਵਾਲਾ ਚੁੱਲ੍ਹਾ ਚੋਰ ਚੋਰੀ ਕਰ ਲਿਆ। ਨੀਲ ਕਮਲ ਨੇ ਦੱਸਿਆ ਕਿ 15 ਦਿਨ ਪਹਿਲਾਂ ਵੀ ਗੁਦਾਮ ’ਚੋਂ ਚੋਰ ਬੈਟਰਾ, ਇਨਵੈਟਰ, ਬਿਜਲੀ ਵਾਲਾ ਚੁੱਲ੍ਹਾ ਤੇ ਖਾਣ ਪੀਣ ਦਾ ਸਾਮਾਨ ਚੋਰ ਲੈ ਗਏ ਸੀ। ਨੀਲ ਕਮਲ ਨੇ ਦੱਸਿਆ ਕਿ ਦੋਵਾਂ ਵਾਰੀ ਹੋਈਆਂ ਚੋਰੀਆਂ ਵਿਚ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਚੋਰਾਂ ਤੋਂ ਪੀੜਤ ਨੀਲ ਕਮਲ ਨੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮਿਲ ਕੇ ਚੋਰਾਂ ਨੂੰ ਕਾਬੂ ਕਰਨ ਸਬੰਧੀ ਗੁਹਾਰ ਲਾਈ ਹੈ। ਵਿਧਾਇਕ ਨੇ ਫੋਨ ’ਤੇ ਪੁਲੀਸ ਨੂੰ ਚੋਰੀ ਦੀਆਂ ਵਾਰਦਾਤਾਂ ਸਬੰਧੀ ਸਖਤੀ ਵਰਤਨ ਲਈ ਕਿਹਾ। ਪੁਲੀਸ ਨੇ ਨੀਲ ਕਮਲ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।