ਲੰਬੀ: ਸੀਪੀਆਈ ਬਲਾਕ ਲੰਬੀ ਦੀ ਜਥੇਬੰਦਕ ਚੋਣ ਵਿੱਚ ਸੁਖਪਾਲ ਸਿੰਘ ਲੰਬੀ ਨੂੰ ਦੁਬਾਰਾ ਤੋਂ ਬਲਾਕ ਸਕੱਤਰ ਚੁਣਿਆ ਗਿਆ ਹੈ। ਜਦਕਿ ਚਰਨਜੀਤ ਸਿੰਘ ਬਨਵਾਲਾ ਅਤੇ ਹਰਵਿੰਦਰ ਸਿੰਘ ਸ਼ੇਰਾਂਵਾਲਾ ਨੂੰ ਮੀਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਚੋਣ ਪ੍ਰਾਰਟੀ ਦੇ ਨਿਗਰਾਨ ਹਰਲਾਭ ਸਿੰਘ ਦੂਹੇਵਾਲਾ ਦੀ ਮੌਜੂਦਗੀ ਜਨਰਲ ਇਜਲਾਸ ਵਿੱਚ ਹੋਈ। ਪਾਰਟੀ ਦੇ ਇੱਕ ਬੁਲਾਰੇ ਮੁਤਾਬਕ ਜਗਵਿੰਦਰ ਸਿੰਘ ਲੰਬੀ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ 15 ਮੈਂਬਰੀ ਬਲਾਕ ਕਮੇਟੀ ਵਿੱਚ ਲਖਵੀਰ ਕੌਰ, ਕਰਮ ਸਿੰਘ ਸ਼ੇਰਾਂਵਾਲਾ, ਹਰਵਿੰਦਰ ਸਿੰਘ ਸ਼ੇਰਾਂਵਾਲਾ, ਮੁਸਤਾਕ ਅਲੀ ਫਤੂਹੀਖੇੜਾ, ਸਵਰਨ ਸਿੰਘ ਸਿੱਖਵਾਲਾ, ਗੁਰਨਾਮ ਸਿੰਘ ਲੰਬੀ, ਮੱਖਣ ਸਿੰਘ ਰੋੜਾਂਵਾਲੀ, ਮੰਦਰ ਸਿੰਘ ਲਾਲਬਾਈ, ਕਰਤਾਰਾ ਰਾਮ ਤੱਪਾਖੇੜਾ, ਮਨਪ੍ਰੀਤ ਕੌਰ ਲਾਲਬਾਈ, ਬਗੀਚਾ ਸਿੰਘ ਬਨਵਾਲਾ, ਵਿਨੋਦ ਭੁੱਲਰਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ। -ਪੱਤਰ ਪ੍ਰੇਰਕ