ਏਲਨਾਬਾਦ (ਜਗਤਾਰ ਸਮਾਲਸਰ): ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੇ ਗਏ ਅੱਜ ਦੇ ਭਾਰਤ ਬੰਦ ਦੌਰਾਨ ਜ਼ਿਲ੍ਹਾ ਸਿਰਸਾ ਦੇ ਭਵਨ ਅਤੇ ਕਰਮਕਾਰ ਕਲਿਆਣ ਬੋਰਡ ਦੇ ਰਜਿਸਟਰਡ ਮਜ਼ਦੂਰਾਂ ਵਲੋਂ ਵੀ ਸਮੱਰਥਨ ਦਿੱਤਾ ਗਿਆ। ਇਸ ਮੌਕੇ ਨਰੇਸ਼ ਕੁਮਾਰ ਸਿਲਾ,ਸੁਖਦੇਵ ਸਿੰਘ,ਕੁਲਦੀਪ ਕੁਮਾਰ,ਲਾਲ ਸਿੰਘ ਭੱਟੀ ਨੇ ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੂੰ ਵੀ ਉਨ੍ਹਾਂ ਦੇ ਨਾਲ ਖੜ੍ਹ ਕੇ ਸਰਕਾਰ ਤੋਂ ਮੰਗਾਂ ਮਨਾਏ ਜਾਣ ਦੀ ਅਪੀਲ ਕੀਤੀ। ਮਜ਼ਦੂਰ ਨੇਤਾਵਾਂ ਨੇ ਇਸ ਮੌਕੇ ਸਿਰਸਾ ਜ਼ਿਲ੍ਹੇ ਵਿੱਚ ਨਵੇਂ ਮਜ਼ਦੂਰ ਰਜਿਸਟਰਡ ਕਰਨ ਅਤੇ 90 ਦਿਨ ਦੇ ਕੰਮਕਾਰ ਦਿਵਸ ਦੇ ਪ੍ਰਮਾਣ ਪੱਤਰਾਂ ਤੇ ਹਸਤਾਖ਼ਰ ਕਰਕੇ ਮਜ਼ਦੂਰਾਂ ਨੂੰ ਰਾਹਤ ਦਿੱਤੇ ਜਾਣ ਦੀ ਮੰਗ ਵੀ ਕੀਤੀ।