ਬਾਘਾਪੁਰਾਣਾ
ਲੇਖਕ ਸਰਜੀਤ ਸੰਧੂ ਦੀ ਪੁਸਤਕ ‘ਬਾਲ ਪਿਆਰੇ’ ਅੱਜ ਪਿੰਡ ਵੈਰੋਕੇ ਵਿਖੇ ਸਾਹਿਤਕ ਸਮਾਗਮ ਦੌਰਾਨ ਬੱਚਿਆਂ ਦੀ ਝੋਲੀ ਪਾਈ ਗਈ। ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਕਰਵਾਏ ਸਮਾਗਮ ਦੀ ਅਗਵਾਈ ਲਖਵੀਰ ਕੋਮਲ ਨੇ ਕੀਤੀ। ਇਸ ਮੌਕੇ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਵੀ ਮੌਜੂਦ ਸਨ। ਪ੍ਰਧਾਨਗੀ ਮੰਡਲ ਵਿੱਚ ਸਰਪੰਚ ਸਰਬਜੀਤ ਸਿੰਘ, ਲਖਵੀਰ ਕੋਮਲ, ਸੁਰਜੀਤ ਸਿੰਘ ਦੌਧਰ(ਡਾ.) ਸੁਰਜੀਤ ਸੰਧੂ, ਅਜਮੇਰ ਸਿੰਘ, ਮਾਤਾ ਹਰਜੀਤ ਕੌਰ ਸੁਖਮੰਦਰ ਛਿੰਦਾ ਅਤੇ ਦਵਿੰਦਰ ਬਰਨਾਲਾ ਹਾਜ਼ਰ ਸਨ। ਇਸ ਮੌਕੇ ਜਸਵੀਰ ਸਿੰਘ ਦੱਧਾਹੂਰ, ਕੰਵਲਜੀਤ ਭੋਲਾ ਲੰਡੇ, ਸਾਗਰ ਸਫ਼ਰੀ, ਸੱਤਪਾਲ ਕਿੰਗਰਾ, ਜਗਦੀਸ਼ ਪ੍ਰੀਤਮ, ਕੁਲਵੰਤ ਸਰੋਤਾ ਬਰੀਵਾਲਾ, ਔਕਟੋ ਆਊਲ, ਮੁਕੰਦ ਕਮਲ, ਜਗਸੀਰ ਬਰਾੜ ਕੋਟਲਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ