ਪੱਤਰ ਪ੍ਰੇਰਕ
ਮਾਨਸਾ, 30 ਜੂਨ
ਸਵੱਛ ਵਿਦਿਆਲਿਆ ਪੁਰਸਕਾਰ 2022 ਅਧੀਨ ਜ਼ਿਲ੍ਹਾ ਮਾਨਸਾ ਦੇ 38 ਸਕੂਲਾਂ ਨੂੰ ਡੀਸੀ ਮਾਨਸਾ ਜਸਪ੍ਰੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਸੰਸਾ ਪੱਤਰ ਦਿੰਦਿਆਂ ਡੀਸੀ ਜਸਪ੍ਰੀਤ ਸਿੰਘ ਨੇ ਸਕੂਲ ਮੁਖੀਆਂ ਨੂੰ ਸ਼ੁੱਭਕਾਨਾਵਾਂ ਦਿੱਤੀਆਂ ਤੇ ਸਿੱਖਿਆ ਪੱਧਰ ਨੂੰ ਹੋਰ ਬੁਲੰਦੀਆਂ ਦੇ ਲਿਜਾਣ ਵਾਸਤੇ ਮਿਹਨਤ ਲਈ ਪ੍ਰੇਰਿਆ।
ਡੀਈਓ (ਸੈ.ਸਿੱ.) ਸੰਜੀਵ ਕੁਮਾਰ ਨੇੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ 528 ਸਕੂਲਾਂ ਨੇ ਅਪਲਾਈ ਕੀਤਾ ਸੀ। ਨੋਡਲ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਓਵਰਆਲ ਕੈਟਾਗਿਰੀ ਵਿੱਚ ਸਰਕਾਰੀ ਮਿਡਲ ਸਕੂਲ ਗੋਰਖਨਾਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈਰਾ ਖੁਰਦ, ਸ.ਪ੍ਰ.ਸ. ਬਹਿਣੀਵਾਲ, ਸਰਵਹਿੱਤਕਾਰੀ ਸਕੂਲ ਭੀਖੀ, ਸਰਕਾਰੀ ਮਿਡਲ ਸਕੂਲ ਚੱਕ ਭਾਈਕੇ ਅਤੇ ਸ.ਮਿ.ਸ. (ਹਬ) ਜੋਗਾ ਸ਼ਾਮਲ ਸਨ। ਇਸੇ ਤਰ੍ਹਾਂ ਹੋਰ ਵਰਗਾਂ ਤਹਿਤ ਸਰਕਾਰੀ ਮਿਡਲ ਸਕੂਲ ਜਟਾਣਾ ਕਲਾਂ, ਜਿੰਦਰ ਇੰਟਰਨੈਸ਼ਨਲ ਰਾਮਪੁਰ ਮੰਡੇਰ, ਜੇ.ਐਨ.ਵੀ ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਕੁਸਲਾ, ਸਸਸਸ (ਕੁ) ਬੋਹਾ, ਪ੍ਰਾਇਮਰੀ ਸਕੂਲ ਜੀਤਸਰ ਬੱਛੋਆਣਾ, ਕਰਨਲ ਅਕੈਡਮੀ ਬੀਰੋਕੇ ਕਲਾਂ, ਪ੍ਰਾਇਮਰੀ ਸਕੂਲ ਜੋਗਾ, ਚੇਤਨ ਸਰਵਹਿੱਤਕਾਰੀ ਮਾਨਸਾ, ਹੈਡਵਾਸ਼ਿੰਗ ਵਿਦ ਸੋਪ ਕੈਟਾਗਿਰੀ ਅਧੀਨ ਪ੍ਰਾਇਮਰੀ ਸਕੂਲ ਗੇਹਲੇ, ਪ੍ਰਾਇਮਰੀ ਸਕੂਲ ਸਹਾਰਨਾ, ਕੈਂਬਰਿਜ ਸਕੂਲ ਨੰਗਲ ਖੁਰਦ, ਮਨੂਵਾਟਿਕਾ ਬੁਢਲਾਡਾ, ਪ੍ਰਾਇਮਰੀ ਸਕੂਲ (ਬਬ) ਬੋਹਾ, ਪ੍ਰਾਇਮਰੀ ਸਕੂਲ ਕੋੜੀਵਾੜਾ, ਪ੍ਰਾਇਮਰੀ ਸਕੂਲ ਦਾਤੇਵਾਸ, ਸਸਸਸ ਕੋਟੜਾ ਕਲਾਂ, ਸਰਕਾਰੀ ਮਿਡਲ ਸਕੂਲ (ਹਬ) ਜੋਗਾ, ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ, ਸਰਕਾਰੀ ਮਿਡਲ ਸਕੂਲ ਡੇਲੂਆਣਾ, ਮਿਡਲ ਸਕੂਲ ਕੁਲੈਹਿਰੀ, ਸਸਸ ਕਾਹਨਗੜ੍ਹ, ਮਿਡਲ ਸਕੂਲ ਬਰੇਟਾ ਪਿੰਡ, ਜੀਨੀਅਸ ਪਬਲਿਕ ਸਕੂਲ ਸਰਦੂਲਗੜ੍ਹ, ਪ੍ਰਾਇਮਰੀ ਸਕੂਲ ਬਹਿਣੀਵਾਲ, ਪ੍ਰਾਇਮਰੀ ਸਕੂਲ ਭਾਈ ਗੁਰਦਾਸ ਬਸਤੀ ਮਾਨਸਾ, ਪ੍ਰਾਇਮਰੀ ਸਕੂਲ ਝੇਰਿਆਂਵਾਲੀ, ਸਸਸ (ਮੁੰ) ਬੋਹਾ, ਸਸਸ ਭੰਮੇ ਕਲਾਂ ਨੇ ਪੁਰਸਕਾਰ ਪ੍ਰਾਪਤ ਕੀਤੇ।