ਪੱਤਰ ਪ੍ਰੇਰਕ
ਜਲਾਲਾਬਾਦ, 12 ਨਵੰਬਰ
ਸਿੱਖਿਆ ਵਿਭਾਗ ਨੇ ਸੂਬੇ ਵਿੱਚ ਸਿੱਖਿਆ ਦੇ ਸੁਧਾਰ ਅਤੇ ਪ੍ਰਸਾਰ ਲਈ 72 ਪ੍ਰਾਇਮਰੀ ਸਕੂਲਾਂ ਦੇ ਈਟੀਟੀ ਮੁੱਖ ਅਧਿਆਪਕਾਂ, ਸੈਂਟਰ ਹੈੱਡ ਟੀਚਰਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਵਿਸ਼ੇਸ਼ ਸਿਖਲਾਈ ਲਈ ਫਿਨਲੈਂਡ ਭੇਜਿਆ ਸੀ। ਇਨ੍ਹਾਂ ਵਿੱਚੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ 3 ਅਧਿਆਪਕ-ਮਹਿੰਦਰ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ, ਮਹਾਲਮ), ਰਾਜਦੀਪ ਸੋਢੀ (ਸਰਕਾਰੀ ਪ੍ਰਾਇਮਰੀ ਸਕੂਲ, ਬੋਹੜਿਆ) ਅਤੇ ਵਿਨੈ ਸ਼ਰਮਾ (ਸਰਕਾਰੀ ਪ੍ਰਾਇਮਰੀ ਸਕੂਲ, ਮੇਘਾ ਰਾਏ ਉਤਾੜ) ਸ਼ਾਮਲ ਸਨ। ਟ੍ਰੇਨਿਗ ਪ੍ਰਾਪਤ ਕਰਕੇ ਸਕੂਲ ਪਹੁੰਚਣ ਉੱਤੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਅਧਿਆਪਕ ਵਿਨੈ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਵਿੱਦਿਅਕ ਦੌਰੇ ਅਤੇ ਫਿਨਲੈਂਡ ਦੇ ਟਰਕੂ ਯੂਨੀਵਰਸਿਟੀ ਅਤੇ ਰੋਮਨ ਕੈਂਪਸ ਅਤੇ ਸਕੂਲਾਂ ਦੇ ਦੌਰੇ ਦੌਰਾਨ ਕਈ ਨਵੇਂ ਤਜਰਬੇ ਹਾਸਲ ਕੀਤੇ। ਇਸ ਮੌਕੇ ਮੁੱਖ ਅਧਿਆਪਕ ਜਸਪਾਲ ਸਿੰਘ, ਮਨੀ ਰਾਮ, ਰਾਜ ਸਿੰਘ, ਬੀਆਰਸੀ ਜੋਗਿੰਦਰ ਸਿੰਘ, ਕਲਰਕ ਨਿਤਿਨ ਤੇ ਹੋਰ ਹਾਜ਼ਰ ਸਨ।