ਜੋਗਿੰਦਰ ਸਿੰਘ ਮਾਨ
ਮਾਨਸਾ, 25 ਸਤੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਾਨਸਾ ਭੁਪਿੰਦਰ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਪਰਮਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਕਲਾ ਉਤਸਵ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।
ਅਧਿਆਪਕ ਨੇ ਦੱਸਿਆ ਕਿ ਕਲਾ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ। ਉਨ੍ਹਾਂ ਦੱਸਿਆ ਕਿ ਕਲਾ ਉਤਸਵ ਵਿਚ ਸਮੱਗਰਾ ਸਿੱਖਿਆ ਅਧੀਨ ਸਰਕਾਰੀ, ਏਡਿਡ, ਪ੍ਰਾਈਵੇਟ, ਲੋਕਲ ਬਾਡੀ ਅਤੇ ਕੇਂਦਰ ਸਰਕਾਰ ਦੇ ਸਕੂਲਾਂ ਵਿਚ ਪੜ੍ਹਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਜੇਤੂ ਵਿਦਿਆਰਥੀਆਂ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਜ਼ਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਡਰਾਮਾ ਐਕਟਿੰਗ ’ਚ ਰਾਜਵੀਰ ਸਿੰਘ ਅਤੇ ਪਾਰਟੀ ਸਸਸ ਦਾਤੇਵਾਸ ਨੇ ਪਹਿਲਾ, ਸਾਹਿਲ ਜੋਤ ਸਿੰਘ ਅਤੇ ਪਾਰਟੀ ਨੇ ਸਸਸ ਕੋਟੜਾ ਕਲਾਂ ਨੇ ਦੂਜਾ, ਮਨਦੀਪ ਕੌਰ ਅਤੇ ਪਾਰਟੀ ਸਮਸਸ ਦਾਤੇਵਾਸ ਨੇ ਤੀਸਰਾ ਸਥਾਨ ਹਾਸਲ ਕੀਤਾ। ਸਟੋਰੀ ਟੈਲਿੰਗ ਦੇ ਵਿੱਚ ਜੀਵਨ ਸਿੰਘ ਸਸਸ ਕੋਟੜਾ ਕਲਾਂ ਨੇ ਪਹਿਲਾ, ਭਿੰਦਰ ਸਿੰਘ ਸਹਸ ਸਮਾਓਂ ਨੇ ਦੂਜਾ, ਖੁਸ਼ਦੀਪ ਕੌਰ ਸਸਸ (ਕੁ) ਮਾਨਸਾ ਨੇ ਤੀਸਰਾ ਸਥਾਨ ਹਾਸਲ ਕੀਤਾ। ਵਿਜ਼ੂਅਲ ਆਰਟ ਟੂ ਡੀ ਵਿੱਚ ਸਰਨਜੀਤ ਕੌਰ ਸਸਸ (ਕੁ) ਮਾਨਸਾ ਨੇ ਪਹਿਲਾਂ, ਹਵੀਨ ਕੌਰ ਸਹੋਤਾ ਸਮਸਸ, ਕੁਲਰੀਆਂ ਨੇ ਦੂਸਰਾ, ਲਵਪ੍ਰੀਤ ਸਿੰਘ ਸਸਸ ਮੀਰਪੁਰ ਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ।