ਬੱਲੂਆਣਾ (ਅਬੋਹਰ) (ਪੱਤਰ ਪ੍ਰੇਰਕ): ਸਬ-ਡਿਵੀਜ਼ਨ ਦੀ ਪੁਲੀਸ ਨੇ ਪਿੰਡ ਪੰਜ ਕੋਸੀ ਨੇੜਿਓਂ ਲੰਘਦੀ ਨਹਿਰ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਅੱਜ ਸਵੇਰੇ ਨਹਿਰ ਵਿੱਚ ਲਾਸ਼ ਹੋਣ ਦੀ ਸੂਚਨਾ ਪਿੰਡ ਵਾਸੀਆਂ ਨੇ ਅਬੋਹਰ ਦੀ ਐਨਜੀਓ ਨਰ ਸੇਵਾ ਨਾਰਾਇਣ ਸੇਵਾ ਦੇ ਆਗੂਆਂ ਨੂੰ ਦਿੱਤੀ। ਐਨਜੀਓ ਦੇ ਆਗੂਆਂ ਬਿੱਟੂ ਨਰੂਲਾ ਅਤੇ ਸੋਨੂ ਗਰੋਵਰ ਨੇ ਪੁਲੀਸ ਦੀ ਹਾਜ਼ਰੀ ਵਿੱਚ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਮ੍ਰਿਤਕ ਦੀ ਉਮਰ ਕਰੀਬ 25-30 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਉਸ ਦੇ ਗ੍ਰੇ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ। ਪੁਲੀਸ ਅਨੁਸਾਰ ਮ੍ਰਿਤਕ ਦੇ ਗਲੇ ’ਤੇ ਕੱਟ ਦਾ ਨਿਸ਼ਾਨ ਹੈ ਜਦੋਂਕਿ ਉਸ ਦਾ ਇੱਕ ਪੈਰ ਵੀ ਕੱਟਿਆ ਹੋਇਆ ਹੈ।