ਪੱਤਰ ਪ੍ਰੇਰਕ
ਸ਼ਹਿਣਾ, 6 ਅਕਤੂਬਰ
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਲਾਕ ਸ਼ਹਿਣਾ ਦੇ ਪਿੰਡ ਮੌੜ ਮਕਸੂਥਾ ਤੋਂ ਪਿੰਡ ਮੌੜ ਨਾਭਾ ਤੱਕ ਨਵੀਂ ਬਣੀ ਸੜਕ ਹੇਠ ਪਾਣੀ ਦੇ ਨਿਕਾਸ ਲਈ ਪਾਈਆਂ ਪੁਲੀਆਂ ਅੱਧਾ-ਅੱਧਾ ਫੁੱਟ ਧਸ ਗਈਆਂ ਹਨ। ਇਹ ਸੜਕ ਲਗਪਗ ਪੰਜ ਮਹੀਨੇ ਪਹਿਲਾ ਬਣੀ ਹੈ। ਪਿੰਡ ਦੇ ਸਾਬਕਾ ਪੰਚ ਬਲਵੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਪੁਲੀਆਂ ਧੱਸਣ ਨਾਲ ਸੜਕ ’ਤੇ ਟੋਏ ਪੈ ਗਏ ਹਨ, ਰਾਹਗੀਰਾਂ ਨੂੰ ਪਤਾ ਨਹੀਂ ਚੱਲਦਾ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।