ਸ਼ਹਿਣਾ: ਕਸਬੇ ਸ਼ਹਿਣਾ ’ਚੋਂ ਲੰਘਦੀ ਸ਼ਹਿਣਾ-ਬਾਜਾਖਾਨਾ ਜੀਟੀ ਰੋਡ ’ਤੇ ਪੈਂਦੇ ਨਹਿਰ ਦੇ ਪੁਲ ਦੀ ਟੁੱਟੀ ਰੇਲਿੰਗ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਰਾਤ ਸਮੇਂ ਤਾਂ ਇੱਥੇ ਕੋਈ ਟਿਊਬ ਜਾਂ ਸਟਰੀਟ ਲਾਈਟ ਵੀ ਨਹੀਂ ਹੈ ਅਤੇ ਕਿਸੇ ਵੀ ਸਮੇਂ ਹਾਦਸਾ ਹੋ ਸਕਦਾ ਹੈ। ਜੀਟੀ ਰੋਡ ’ਤੇ ਤੇਜ਼ ਆਉਂਦੇ ਵਾਹਨ ਚਾਲਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਲਗਦਾ ਕਿ ਅੱਗੇ ਰੇਲਿੰਗ ਟੁੱਟੀ ਹੋਈ ਹੈ ਅਤੇ ਕਿਸੇ ਵੀ ਸਮੇਂ ਹਾਦਸਾ ਹੋ ਸਕਦਾ ਹੈ। ਸਬੰਧਤ ਵਿਭਾਗ ਨੂੰ ਲਗਪੱਗ ਸਾਲ ਭਰ ਤੋਂ ਟੁੱਟੀ ਪਈ ਇਸ ਰੇਲਿੰਗ ਨਜ਼ਰ ਹੀ ਨਹੀਂ ਆਈ। ਲੋਕ ਸੇਵਾ ਸੁਸਾਇਟੀ ਸ਼ਹਿਣਾ ਦੇ ਪ੍ਰਧਾਨ ਡਾਕਟਰ ਰਘਵੀਰ ਸਿੰਘ ਸਰੰਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵੱਡੇ ਹਾਦਸੇ ਤੋਂ ਪਹਿਲਾ ਇਹ ਰੇਲਿੰਗ ਠੀਕ ਕਰਵਾਈ ਜਾਵੇ। -ਪੱਤਰ ਪ੍ਰੇਰਕ