ਪੱਤਰ ਪ੍ਰੇਰਕ
ਬੋਹਾ, 3 ਸਤੰਬਰ
ਬੁਢਲਾਡਾ ਤੋਂ ਰਤੀਆ ਜਾ ਰਹੀ ਹਰਿਆਣਾ ਰੋਡਵੇਜ਼ ਫਤਿਹਾਬਾਦ ਡਿੱਪੂ ਦੀ ਬੱਸ ਦੇ ਡਰਾਈਵਰ ਭੱਲਾ ਰਾਮ ਨੂੰ ਅੱਜ ਸਵੇਰੇ ਮਿਰਗੀ ਦਾ ਦੌਰਾ ਪੈਣ ਕਾਰਨ ਬੱਸ ਬੇਕਾਬੂ ਹੋ ਕੇ ਪਿੰਡ ਰਾਮਪੁਰ ਮੰਡੇਰ ਨੇੜੇ ਦਰੱਖਤਾਂ ਨਾਲ ਟਕਰਾਅ ਗਈ। ਹਾਦਸੇ ’ਚ ਡਰਾਈਵਰ ਇੱਕ ਪਾਸੇ ਡਿੱਗਣ ਕਾਰਨ ਉਸ ਦਾ ਬਚਾਅ ਹੋ ਗਿਆ ਪਰ ਇਸ ਹਾਦਸੇ ਵਿਚ ਸੱਤ ਔਰਤਾਂ ਅਤੇ ਇੱਕ ਲੜਕਾ ਜ਼ਖ਼ਮੀ ਹੋ ਗਏ। ਬੋਹਾ ਥਾਣਾ ਮੁਖੀ ਹਰਦਿਆਲ ਦਾਸ ਅਤੇ ਇਕਬਾਲ ਸਿੰਘ ਘਟਨਾ ਸਥਾਨ ’ਤੇ ਪੁੱਜੇ। ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਬੁਢਲਾਡਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬੁਢਲਾਡਾ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਸਰਬਜੀਤ ਕੌਰ ਭੀਖੀ ਨੂੰ ਮਾਨਸਾ ਹਸਪਤਾਲ ਵੱਲ ਰੈਫਰ ਕਰ ਦਿੱਤਾ।