ਭੁੱਚੋ ਮੰਡੀ (ਪੱਤਰ ਪ੍ਰੇਰਕ)
ਪਿੰਡ ਤੁੰਗਵਾਲੀ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਸਾਬਕਾ ਕਬੱਡੀ ਖਿਡਾਰੀ ਜੋਗਿੰਦਰ ਸਿੰਘ ਬਰਾੜ ਨੂੰ ਜਾਤਰੀ ਪੱਤੀ ਵਿੱਚ ਨੈਬ ਸਿੰਘ ਰਾਜਸਥਾਨੀ ਨੇ ਵੱਡੀ ਗਿਣਤੀ ਸਮਰਥਕਾਂ ਸਮੇਤ ਗੁਲਾਬ ਜਾਮਣਾਂ ਨਾਲ ਤੋਲਿਆ ਅਤੇ ਉਮੀਦਵਾਰ ਦਾ ਮੂੰਹ ਮਿੱਠਾ ਕਰਵਾਇਆ। ਇਸ ਸਮੇਂ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਸੀ। ਉਨ੍ਹਾਂ ਜੋਗਿੰਦਰ ਬਰਾੜ ਜਿੱਤੇਗਾ ਬਈ ਜਿੱਤੇਗਾ ਦੇ ਜੋਸ਼ੀਲੇ ਨਾਅਰੇ ਲਾਏ। ਉਮੀਦਵਾਰ ਜੋਗਿੰਦਰ ਸਿੰਘ ਬਰਾੜ ਨੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੂੰ ਭਰਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਰਬਜੀਤ ਸਿੰਘ ਮਾਹਲ, ਭਿੰਦਰ ਸਿੱਧੂ, ਗੋਰਾ ਮਾਹਲ, ਰਿੰਕੂ ਸ਼ਰਮਾ, ਯਾਦਵਿੰਦਰ ਸ਼ਰਮਾ, ਮੁਰਾਦ ਸਿੰਘ ਅਤੇ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ।