ਖੇਤਰੀ ਪ੍ਰਤੀਨਿਧ
ਬਰਨਾਲਾ, 26 ਸਤੰਬਰ
ਇਨਕਲਾਬੀ ਨਾਟਕਕਾਰ ਅਤੇ ਬਹੁ ਪੱਖੀ ਸ਼ਖ਼ਸੀਅਤ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ 27 ਸਤੰਬਰ ਨੂੰ ਮਨਾਇਆ ਜਾਂਦਾ ਇਨਕਲਾਬੀ ਰੰਗ ਮੰਚ ਦਿਹਾੜਾ ਇਸ ਵਾਰ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਮਨਾਇਆ ਜਾ ਰਿਹਾ ਹੈ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਮੀਟਿੰਗ ‘ਚ ਦੱਸਿਆ ਕਿ 27 ਸਤੰਬਰ ਨੂੰ ਹੋ ਰਹੇ ਸਮਾਗਮ ਵਿੱਚ ਡਾ. ਨਵਸ਼ਰਨ ‘ਰੰਗ ਮੰਚ ਦਾ ਸਫ਼ਰ ਅਤੇ ਚੁਣੌਤੀਆਂ’ ਵਿਸ਼ੇ ਉਪਰ ਵਿਚਾਰ ਸਾਂਝੇ ਕਰਨਗੇ। ਲੋਕ ਸੰਗੀਤ ਮੰਡਲੀ ਭਦੌੜ, ਲੋਕ ਸੰਗੀਤ ਮੰਡਲੀ ਧੌਲਾ, ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਗੀਤ ਸੰਗੀਤ ਪੇਸ਼ ਕਰੇਗਾ। ਕਵੀ ਰਾਮ ਸਰੂਪ ਸ਼ਰਮਾ, ਜਜ਼ੀਰਾ ਕਾਵਿ ਰੰਗ ਪੇਸ਼ ਕਰਨਗੇ। ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਮੰਚ ਰੰਗ ਮੰਚ ਅੰਮ੍ਰਿਤਸਰ ਨਾਟਕ ਪੇਸ਼ ਕਰੇਗਾ, ‘ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ।